ਮਾਲੇਰਕੋਟਲਾ: ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦਾ ਸਡਿਊਲ ਜਾਰੀ ·
‘ਨਸ਼ਾ ਮੁਕਤੀ ਯਾਤਰਾ’ਦਾ ਮੁੱਖ ਉਦੇਸ਼ ਨਸ਼ਿਆਂ ਦੇ ਖ਼ਿਲਾਫ ਲੋਕਾਂ ਨੂੰ ਜਾਗਰੂਕ ਕਰਨਾ,ਨਸ਼ਾ ਰਹਿਤ ਸਮਾਜ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ- ਡਿਪਟੀ ਕਮਿਸ਼ਨਰ ·
ਡਿਪਟੀ ਕਮਿਸ਼ਨਰ ਨੇ ਨਸ਼ਿਆਂ ਦੇ ਖਿਲਾਫ਼ ਆਪਣੇ ਘਰ,ਗਲੀ, ਮੁਹੱਲੇ,ਪਿੰਡ ਅਤੇ ਸ਼ਹਿਰ ਪੱਧਰ ਤੇ ਆਵਾਜ ਬੁਲੰਦ ਕਰਨ ਦਾ ਦਿੱਤਾ ਸੱਦਾ
ਮਾਲੇਰਕੋਟਲਾ 05 ਮਈ : ਮਾਲੇਰਕੋਟਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ 07 ਮਈ ਤੋਂ ਕੀਤੀ ਜਾ ਰਹੀ ਹੈ । ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਜੜ੍ਹੋਂ ਖਾਤਮੇ ਲਈ ਪਿੰਡ ਅਤੇ ਵਾਰਡ ਦੇ ਪਹਿਰੇਦਾਰ ਦੇ ਰੂਪ ਵਿੱਚ ਵਿਲੱਖਣ ਸ਼ੁਰੂਆਤ ਕੀਤੀ ਹੈ,ਜੋ ਸਹੀ ਮਾਇਨਿਆਂ ਵਿੱਚ ਯੋਧਿਆਂ ਦੀ ਫੌਜ ਹੋਵੇਗੀ ਜੋ ਕਿ ਭਵਿੱਖ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਫੈਸਲਾਕੁੰਨ ਜੰਗ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖ਼ਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਹੈ। ਨਸ਼ਿਆਂ ਦੇ ਖ਼ਿਲਾਫ ਲੜਾਈ ਨੂੰ ਜਨ ਅੰਦੋਲਨ ਵਿੱਚ ਬਦਲਣ ਦੀ ਜ਼ਰੂਰਤ ਤੇ ਜੋਰ ਦਿੰਦਿਆ ਉਨ੍ਹਾਂ ਕਿਹਾ ਕਿ ਇਹ ਉਦਮ ਤਦ ਹੀ ਸਫ਼ਲ ਹੋ ਸਕਦਾ ਹੈ,ਜਦੋਂ ਸਮਾਜ ਦਾ ਹਰ ਇੱਕ ਵਿਅਕਤੀ ਦੀ ਇਸ ਮੁਹਿੰਮ ਵਿੱਚ ਸਮੂਲੀਅਤ ਯਕੀਨੀ ਹੋਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਿਲਾਫ਼ ਆਪਣੇ ਘਰ,ਗਲੀ, ਮੁਹੱਲੇ,ਪਿੰਡ ਅਤੇ ਸ਼ਹਿਰ ਪੱਧਰ ਤੇ ਆਵਾਜ ਬੁਲੰਦ ਕੀਤੇ ਜਾਵੇ ਅਤੇ ਇਸ ਨਸ਼ਾ ਮੁਕਤੀ ਯਾਤਰਾ ਨੂੰ ਹਰੇਕ ਪਿੰਡ, ਵਾਰਡ ਤੱਕ ਲਿਜਾ ਕੇ ਲੋਕ ਲਹਿਰ ਬਣਾਇਆ ਜਾਵੇ, ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ‘ਨਸ਼ਾ ਮੁਕਤੀ ਯਾਤਰਾ’ ਦਾ ਸਡਿਊਲ ਜਾਰੀ ਕਰਦਿਆਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਖੇਤਰ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਿੰਡਾਂ ਵਿੱਚ ਆਯੋਜਿਤ ਹੋਣ ਵਾਲੇ ਸਮਾਗਮਾਂ ਦੇ ਓਵਰਆਲ ਨੋਡਲ ਅਫ਼ਸਰ ਹੋਣਗੇ। ਜ਼ਿਲ੍ਹੇ ਦੇ ਦੋਵੇ ਵਿਧਾਨ ਸਭਾ ਹਲਕਿਆ ਵਿੱਚ ਰੋਜਾਨਾ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ਸਮਾਗਮ ਕਰਵਾਏ ਜਾਣਗੇ । ਇਨ੍ਹਾਂ ਸਮਾਗਮਾਂ ਵਿੱਚ ਸਿਵਲ ਤੇ ਪੁਲਿਸ ਪ੍ਰਸਾਸਿਨਕ ਅਧਿਕਾਰੀ, ਸਿਹਤ ਵਿਭਾਗ ਦੇ ਅਧਿਕਾਰੀ,ਬਲਾਕ ਵਿਕਾਸ ਅਤੇ ਪੰਚਾਇਤ ਰਾਜ ਦੇ ਅਧਿਕਾਰੀ, ਨਗਰ ਕੌਸਲ ਦੇ ਅਧਿਕਾਰੀ, ਪਿੰਡ ਅਤੇ ਵਾਰਡ ਦੇ ਪਹਿਰੇਦਾਰ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਵਿਅਕਤੀ ਸਮੂਲੀਅਤ ਕਰਨਗੇ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨਗੇ । ਉਨ੍ਹਾਂ ਸਡਿਊਲ ਸਾਂਝਾ ਕਰਦਿਆਂ ਕਿਹਾ ਕਿ ਹਲਕਾ ਮਾਲੇਰਕੋਟਲਾ ਵਿਖੇ ਮਿਤੀ 7 ਮਈ ਨੂੰ ਪਿੰਡ ਸ਼ੇਰਵਾਨੀ ਕੋਟ, ਸਿਕੰਦਰਪੁਰਾ ਅਤੇ ਮਹਿਬੂਬਪੁਰਾ, ਮਿਤੀ 8 ਮਈ ਨੂੰ ਪਿੰਡ ਫੌਜੇਵਾਲ, ਕਸਬਾ ਭਰਾਲ ਅਤੇ ਕਲਿਆਣ, ਮਿਤੀ 9 ਮਈ ਨੂੰ ਪਿੰਡ ਖੁਰਦ, ਝੁਨੇਰ ਅਤੇ ਸੰਦੌੜ, ਮਿਤੀ 10 ਮਈ ਨੂੰ ਪਿੰਡ ਰੁੜਕਾ, ਸ਼ੇਰਗੜ੍ਹ ਚੀਮਾ ਅਤੇ ਭੁਦਨ, ਮਿਤੀ 11 ਮਈ ਨੂੰ ਪਿੰਡ ਮਹੋਲੀ ਕਲਾਂ, ਮਹੋਲੀ ਖੁਰਦ ਅਤੇ ਬਿਸ਼ਨਗੜ੍ਹ, ਮਿਤੀ 12 ਮਈ ਨੂੰ ਸ਼ੇਖੂਪੁਰ ਕਲਾਂ, ਅਹਿਮਦਪੁਰ ਅਤੇ ਧੰਨੋ, ਮਿਤੀ 13 ਮਈ ਨੂੰ ਪਿੰਡ ਮਿੱਠੇਵਾਲ, ਬਾਪਲਾ ਅਤੇ ਦਸੌਂਧਾ ਸਿੰਘ ਵਾਲਾ, ਮਿਤੀ 14 ਮਈ ਨੂੰ ਪਿੰਡ ਬੁਰਝ, ਮੁਬਾਰਕਪੁਰ/ ਅਤਾਹੁਲਾਪੁਰ ਅਤੇ ਹਥਨ ਵਿਖੇ ਨੌਜਵਾਨਾਂ ਅਤੇ ਪਿੰਡ ਨਿਵਾਸੀਆਂ ਨੂੰ ਜਾਗਰੂਕ ਕਰਨਗੇ । ਇਸੇ ਤਰ੍ਹਾਂ ਹਲਕਾ ਅਮਰਗੜ੍ਹ ਵਿਖੇ ਮਿਤੀ 7 ਮਈ ਨੂੰ ਪਿੰਡ ਭੜੀ ਮਾਨਸਾ, ਬਾਗੜੀਆਂ ਅਤੇ ਰਾਏਪੁਰ, ਮਿਤੀ 8 ਮਈ ਨੂੰ ਪਿੰਡ ਚੌਂਦਾ, ਝੱਲ ਅਤੇ ਬਾਠਾਂ, ਮਿਤੀ 9 ਮਈ ਨੂੰ ਸੰਗਾਲਾ, ਮਾਣਕ ਮਾਜਰਾ ਅਤੇ ਦਲੇਲਗੜ੍ਹ , ਮਿਤੀ 12 ਮਈ ਨੂੰ ਪਿੰਡ ਲਸੋਈ, ਭੂਰਥਲਾ ਮੰਡੇਰ ਅਤੇ ਮਨਵੀ, ਮਿਤੀ 13 ਮਈ ਨੂੰ ਪਿੰਡ ਨਾਰੀਕੇ, ਬਿੰਜੋਕੀ ਖੁਰਦ ਅਤੇ ਹਥੋਆ, ਮਿਤੀ 14 ਮਈ ਨੂੰ ਪਿੰਡ ਭੋਗੀਵਾਲ, ਕੁੱਪ ਕਲਾਂ ਅਤੇ ਜਿੱਤਵਾਲ ਕਲਾਂ ਅਤੇ ਮਿਤੀ 15 ਮਈ ਨੂੰ ਪਿੰਡ ਕੰਗਣਵਾਲ, ਜੰਡਾਲੀ ਕਲਾਂ ਅਤੇ ਦਹਿਲੀਜ ਕਲਾਂ ਵਿਖੇ ਨਸ਼ਿਆਂ ਦੀ ਭੈੜੀ ਅਲਾਮਤ ਖਿਲਾਫ਼ ਜ਼ਿਲ੍ਹਾ ਪ੍ਰਸਾਸ਼ਨ ਦਾ ਸਾਥ ਦੇਣ ਲਈ ਪ੍ਰੇਰਿਤ ਕਰਨਗੇ ।