ਭਾਰਤੀ ਹਾਕੀ ਟੀਮ ਦੀ ਵਰਦੀ ਦਾ ਰੰਗ ਭਗਵਾਂ ਕਰਨ 'ਤੇ ਭੜਕੇ ਪ੍ਰਗਟ ਸਿੰਘ
ਕਿਹਾ- 'ਭਾਜਪਾ ਦੀ 'ਛੋਟੀ ਮਾਨਸਿਕਤਾ' ਦਾ ਨਤੀਜਾ'
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 30 ਜੁਲਾਈ 2026: ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਵਰਦੀ (Blue Jersey) ਦਾ ਰੰਗ ਬਦਲ ਕੇ ਭਗਵਾਂ (Saffron) ਕੀਤੇ ਜਾਣ ਦੇ ਫੈਸਲੇ 'ਤੇ ਸਿਆਸਤ ਗਰਮਾ ਗਈ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਹਾਕੀ ਇੰਡੀਆ 'ਤੇ ਤਿੱਖਾ ਹਮਲਾ ਬੋਲਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੀ ਹਰ ਚੀਜ਼ ਅਤੇ ਸੰਸਥਾ ਦਾ ਰੰਗ ਭਗਵਾਂ ਕਰ ਕੇ ਉਸ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ, ਜੋ ਕਿ ਬਿਲਕੁਲ ਗ਼ਲਤ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਦਮ ਭਾਜਪਾ ਦੀ 'ਛੋਟੀ ਮਾਨਸਿਕਤਾ' (Petty Mindset) ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਖੇਡ ਪ੍ਰਬੰਧਕਾਂ ਦਾ ਮੁੱਖ ਧਿਆਨ ਖਿਡਾਰੀਆਂ ਦੀਆਂ ਸੁਵਿਧਾਵਾਂ, ਉਨ੍ਹਾਂ ਦੀ ਟ੍ਰੇਨਿੰਗ ਅਤੇ ਖੇਡ ਨੂੰ ਉਤਸ਼ਾਹਿਤ ਕਰਨ 'ਤੇ ਹੋਣਾ ਚਾਹੀਦਾ ਹੈ, ਨਾ ਕਿ ਖੇਡਾਂ 'ਚ ਰੰਗਾਂ ਦੀ ਰਾਜਨੀਤੀ ਵਾੜਨ 'ਤੇ।
- Download Babushahi App
-
-