ਬਿਜਲੀ ਕਟਾਂ ਤੋਂ ਮੁਕਤੀ ਦਵਾਉਣ ਲਈ ਪੰਜਾਬ ਸਰਕਾਰ ਦੀ ਇਤਿਹਾਸਕ ਪਹਿਲ-ਨਰਿੰਦਰ ਪਾਲ ਸਿੰਘ ਸਵਨਾ
11 ਕੇ.ਵੀ. ਓਡਾ ਬਸਤੀ ਫੀਡਰ ਨੂੰ ਅੰਡਰ ਲੋਡ ਕਰਕੇ ਨਵਾਂ 11 ਕੇ.ਵੀ. ਨਾਮਦੇਵ ਨਗਰ ਫੀਡਰ ਉਸਾਰਨ ਦੇ ਕੰਮ ਦੀ ਸ਼ੁਰੂਆਤ
ਵਿਜੈ ਕਲੋਨੀ, ਹੈਡਗੈਵਾਰ ਕਲੋਨੀ, ਰੋਇਲ ਸਿਟੀ, ਐਮ.ਸੀ. ਕਲੋਨੀ ਅਤੇ ਆਸੇ ਪਾਸੇ ਦੇ ਏਰੀਏ ਦੇ ਖਪਤਕਾਰਾ ਨੂੰ ਮਿਲੇਗੀ ਨਿਰਵਿਘਨ ਸਪਲਾਈ
4 ਕਰੋੜ 10 ਲੱਖ ਦੀ ਲਾਗਤ ਨਾਲ ਬਿਜਲੀ ਮੰਡਲ ਫਾਜਿਲਕਾ ਵਿਖੇ ਕੀਤੇ ਜਾਣਗੇ ਵੱਖੋ-ਵੱਖ ਕੰਮ
ਫਾਜ਼ਿਲਕਾ 08 ਅਕਤੂਬਰ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸੀ ਅਗਵਾਈ ਅਤੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਦੀ ਸਰਗਰਮ ਸੇਧ ਅਧੀਨ ਫਾਜਿਲਕਾ ਦੇ ਲੋਕਾ ਨੂੰ ਬਿਜਲੀ ਕੱਟਾ ਤੋ ਮੁਕਤੀ ਲਈ ਇਤਿਹਾਸਕ ਪਹਿਲ ਕਰਦੇ ਹੋਏ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ, ਨਿਰਵਿਘਨ ਸਪਲਾਈ ਅਤੇ ਨਵੀਨੀਕਰਨ ਤਹਿਤ ਜਿਲ੍ਹਾ ਫਾਜਿਲਕਾ ਦੇ 92 ਕਰੋੜ ਦੇ ਕੰਮਾ ਦਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ।
ਇਸ ਲੜੀ ਤਹਿਤ ਮੰਡਲ ਫਾਜਿਲਕਾ ਵਿਖੇ ਪਹਿਲਾਂ ਚੱਲਦੇ 4 ਨੰਬਰ ਫੀਡਰਾਂ ਨੂੰ ਅੰਡਰ ਲੋਡ ਕੀਤਾ ਜਾਣਾ ਹੈ। 45 ਨੰਬਰ ਪਹਿਲਾਂ ਚੱਲਦੇ ਟਰਾਸਫਾਰਮਰਾਂ ਨੂੰ ਵੱਡੇ ਕੀਤੇ ਜਾਣ ਦੀ ਤਜਵੀਜ ਤਿਆਰ ਕੀਤੀ ਜਾ ਚੁੱਕੀ ਹੈ। ਇਸ ਤੋ ਬਿਨ੍ਹਾ ਵੱਡਮੁੱਲੇ ਖਪਤਕਾਰਾ ਨੂੰ ਨਿਰਵਿਘਨ ਸਪਲਾਈ ਦੇਣ ਲਈ 43 ਨੰਬਰ ਨਵੇਂ ਟਰਾਸਫਾਰਮਰ ਰੱਖੇ ਜਾਣਗੇ। ਇਹਨਾਂ ਸਾਰੇ ਕੰਮਾ ਤੇ 409.8 ਲੱਖ ਰੁਪਏ ਖਰਚੇ ਜਾਣਗੇ।
ਇਹਨਾਂ ਵਿਕਾਸ ਕੰਮਾਂ ਦੀ ਲੜੀ ਵਿਚ ਅੱਜ 11 ਕੇ.ਵੀ. ਓਡਾ ਬਸਤੀ ਫੀਡਰ ਨੂੰ ਅੰਡਰ ਲੋਡ ਕਰਕੇ ਨਵਾਂ 11 ਕੇ.ਵੀ. ਨਾਮਦੇਵ ਨਗਰ ਫੀਡਰ ਉਸਾਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਫੀਡਰ ਦਾ ਕੰਮ ਮੁਕੰਮਲ ਕਰਨ ਲਈ 48 ਲੱਖ 36 ਹਜਾਰ ਰੁਪਏ ਖਰਚੇ ਜਾਣਗੇ। ਇਸ ਫੀਡਰ ਦਾ ਕੰਮ ਮੁਕੰਮਲ ਹੋਣ ਤੋ ਬਾਅਦ ਵਿਜੈ ਕਲੋਨੀ, ਹੈਡਗੈਵਾਰ ਕਲੋਨੀ, ਰੋਇਲ ਸਿਟੀ, ਐਮ.ਸੀ. ਕਲੋਨੀ ਅਤੇ ਆਸੇ ਪਾਸੇ ਦੇ ਏਰੀਏ ਦੇ ਖਪਤਕਾਰਾ ਨੂੰ ਨਿਰਵਿਘਨ ਸਪਲਾਈ ਮੁਹਇਆ ਕਰਵਾਈ ਜਾ ਸਕੇਗੀ।
ਉਨ੍ਹਾਂ ਫਾਜਿਲਕਾ ਵਿਚ ਪੀ.ਐਸ.ਪੀ.ਸੀ.ਐਲ. ਵਲੋ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਫਾਜਿਲਕਾ ਦੇ ਸਮੂਹ ਅਫਸਰ ਅਤੇ ਕਰਮਚਾਰੀ ਵਧਾਈ ਦੇ ਪਾਤਰ ਹਨ।