ਪੰਜਾਬੀ ਜਾਗਰਣ ਦੇ ਪੱਤਰਕਾਰ ਰਣਜੀਤ ਸਿੰਘ ਰਾਣਾ ਨੂੰ ਸਦਮਾ, ਪਿਤਾ ਸ. ਜਗਦੇਵ ਸਿੰਘ ਦਾ ਦਿਹਾਂਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਸਤੰਬਰ, 2026:
ਪੰਜਾਬੀ ਜਾਗਰਣ ਦੇ ਮੋਹਾਲੀ ਤੋਂ ਪੱਤਰਕਾਰ ਸ੍ਰੀ ਰਣਜੀਤ ਸਿੰਘ ਰਾਣਾ ਦੇ ਪਿਤਾ ਸ. ਜਗਦੇਵ ਸਿੰਘ (81 ਸਾਲ) ਦਾ ਕਲ੍ਹ ਅਚਨਚੇਤ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਦੋ ਧੀਆਂ ਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀਆਂ ਦੋਵੇਂ ਧੀਆਂ ਅਮਰੀਕਾ ਵਿਖੇ ਰਹਿੰਦੀਆਂ ਹਨ।
ਸਵਰਗੀ ਜਗਦੇਵ ਸਿੰਘ ਦੀਆਂ ਦੋਵੇਂ ਧੀਆਂ ਦੇ ਵਿਦੇਸ਼ ਤੋਂ ਇੱਥੇ ਪਹੁੰਚਣ ਉਪਰੰਤ ਅੰਤਿਮ ਸੰਸਕਾਰ 24 ਸਤੰਬਰ, ਦਿਨ ਵੀਰਵਾਰ ਨੂੰ ਦੁਪਹਿਰ 2 ਵਜੇ ਬਲੌਂਗੀ ਸ਼ਮਸ਼ਾਨ ਘਾਟ, ਮੋਹਾਲੀ ਵਿਖੇ ਕੀਤਾ ਜਾਵੇਗਾ।
ਸ. ਜਗਦੇਵ ਸਿੰਘ ਜੀ ਦੇ ਦਿਹਾਂਤ ’ਤੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ੍ਰੀ ਰਣਜੀਤ ਸਿੰਘ ਰਾਣਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
- Download Babushahi App
-
-