ਪੰਚਾਇਤ ਦੀ ਫੁੱਟ ਕਾਰਨ ਪਿੰਡ ਦੇ ਛੱਪੜ ਨੇ ਪਿੰਡ ਦੀਆਂ ਗਲੀਆਂ 'ਚ ਬਣਾ ਦਿੱਤੇ ਨਰਕ ਵਰਗੇ ਹਾਲਾਤ
ਛੱਪੜ ਦਾ ਪਾਣੀ ਗਲੀਆਂ ਤੇ ਘਰਾਂ ਵਿੱਚ ਵੜਿਆ
ਪਿੰਡ ਵਾਸੀਆਂ ਨੇ ਬੀਡੀਪੀਓ ਕਾਹਨੂੰਵਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਛੱਪੜ ਦੀ ਸਫਾਈ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਸਪੁਰ, 18 ਜੂਨ 2025- ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਬਲਾਕ ਕਾਹਨੂੰਵਾਨ ਦੇ ਪਿੰਡ ਕਾਲਾ ਬਾਲਾ ਵਿੱਚ ਨਜ਼ਰ ਮਾਰੀਏ ਤਾਂ ਉੱਥੇ ਇੰਜ ਲੱਗਦਾ ਹੈ ਕਿ ਕਈ ਦਹਾਕਿਆਂ ਤੋਂ ਇਸ ਪਿੰਡ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਦੀ ਸਾਰ ਨਹੀਂ ਲਈ ਜਿਸ ਦੇ ਚਲਦਿਆਂ ਪਿੰਡ ਦੇ ਨਿਕਾਸੀ ਪਾਣੀ ਵਾਲੇ ਛੱਪੜ ਵਿੱਚੋਂ ਪਾਣੀ ਗਲੀਆਂ ਅਤੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ।
ਇਸ ਗੰਦੇ ਪਾਣੀ ਕਾਰਨ ਫੈਲੀ ਗੰਦਗੀ ਤੋਂ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਬਿਮਾਰੀਆਂ ਫੈਲਣ ਤੋਂ ਇਲਾਵਾ ਛੱਪੜ ਚੋਂ ਘਰਾ ਅੰਦਰ ਦਾਖਲ ਹੋਣ ਵਾਲੇ ਜਹਰੀਲੇ ਸੱਪਾਂ ਅਤੇ ਕੀੜੇ ਮਕੌੜਿਆਂ ਤੋਂ ਵੀ ਦੁਖੀ ਹੋਣ ਦਾ ਖੁਲਾਸਾ ਕੀਤਾ ਹੈ ।ਅੱਜ ਜਦੋਂ ਪਿੰਡ ਵਿੱਚ ਜਾ ਕੇ ਦੇਖਿਆ ਗਿਆ ਤਾਂ ਪਿੰਡ ਦੇ ਉੱਤਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਜੋ ਛੱਪੜ ਹੈ ਉਸ ਦਾ ਪਾਣੀ ਗਲੀਆਂ ਅਤੇ ਘਰਾਂ ਵਿੱਚ ਦਾਖਲ ਹੋ ਰਿਹਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਦਿਆਂ ਪਤਵੰਤਿਆਂ ਅਤੇ ਔਰਤਾਂ ਨੇ ਦੱਸਿਆ ਕਿ ਛੇ ਕਨਾਲਾ ਛੱਪੜ ਉੱਪਰ ਕਾਫੀ ਰਕਬੇ ਉੱਪਰ ਨਜਾਇਜ਼ ਕਬਜ਼ਾ ਹੋ ਚੁੱਕਾ ਹੈ। ਇਸ ਛੱਪੜ ਦੀ ਕਦੀ ਵੀ ਸਰਕਾਰ ਵੱਲੋਂ ਸਫਾਈ ਨਹੀਂ ਕਰਵਾਈ ਗਈ ਸਗੋਂ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੁਝ ਘਰਾਂ ਵਿੱਚੋਂ ਪੈਸੇ ਇਕੱਠੇ ਕਰਕੇ ਛੱਪੜ ਚੋਂ ਪਾਣੀ ਦੀ ਨਿਕਾਸੀ ਕਰਵਾਈ ਸੀ।ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਛੱਪੜ ਵਿੱਚੋਂ ਪਾਣੀ ਓਵਰਫਲੋ ਹੋਣ ਵਾਲੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਪਾਣੀ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਬਣੀ ਹੋਈ ਪੰਚਾਇਤ ਸਿਆਸੀ ਦਖਲ ਅੰਦਾਜੀ ਅਤੇ ਪਿੰਡ ਵਿੱਚ ਪਾਰਟੀਬਾਜੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ ਜਿਸ ਕਰਕੇ ਸਰਕਾਰ ਵੱਲੋਂ ਇਸ ਪਿੰਡ ਵਿੱਚ ਬਲਾਕ ਵਿਕਾਸ ਅਫਸਰ ਕਾਹਨੂੰਵਾਨ ਵੱਲੋਂ ਇੱਕ ਨਿਰਮਲ ਸਿੰਘ ਨਾਮ ਦੇ ਅਧਿਕਾਰੀ ਨੂੰ ਪ੍ਰਬੰਧਕ ਲਗਾਇਆ ਹੋਇਆ ਹੈ ਪਰ ਇਸ ਮਸਲੇ ਨੂੰ ਨਾ ਤਾਂ ਪੰਚਾਇਤ ਨੇ ਅਤੇ ਨਾ ਹੀ ਸਰਕਾਰ ਵੱਲੋਂ ਹੱਲ ਕੀਤਾ ਗਿਆ ਹੈ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਡੀਪੀਓ ਕਾਨੂਆ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ।ਇਸ ਮੌਕੇ ਰਸ਼ਪਾਲ ਸਿੰਘ ਸ਼ਮਸ਼ੇਰ ਸਿੰਘ ਹਰਦੇਵ ਸਿੰਘ ਗੁਰਪਿੰਦਰ ਸਿੰਘ ਮਨਿੰਦਰ ਸਿੰਘ ਪ੍ਰੀਤਮ ਸਿੰਘ ਅਨੂਪ ਸਿੰਘ ਬਲਰਾਜ ਸਿੰਘ ਬਲਰਾਜ ਸਿੰਘ ਜਸਵੰਤ ਸਿੰਘ ਅਮਰਬੀਰ ਸਿੰਘ ਹਰਜੋਤ ਸਿੰਘ ਨਵਜੋਤ ਸਿੰਘ ਸੁਖਪ੍ਰੀਤ ਕੌਰ ਜਸਵੰਤ ਕੌਰ ਸੰਦੀਪ ਕੌਰ ਰਜਿੰਦਰ ਕੌਰ ਅਮਨੀਤ ਕੌਰ ਦਲਬੀਰ ਕੌਰ ਬਲਵਿੰਦਰ ਕੌਰ ਨਰਿੰਦਰ ਕੌਰ ਨਵਜੋਤ ਕੌਰ ਮਨਜੀਤ ਕੌਰ ਸੁਖਜੀਤ ਕੌਰ ਨਰਿੰਦਰ ਕੌਰ ਪਰਨੀਤ ਕੌਰ ਅਵਨੀਤ ਕੌਰ ਆਦਿ ਹਾਜ਼ਰ ਸਨ।
ਇਸ ਸਬੰਧੀ ਜਦੋਂ ਬੀਡੀਪੀਓ ਕਾਹਨੂੰਵਾਨ ਸੁਖਜੀਤ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਪਿੰਡ ਵਿੱਚ ਵਿਭਾਗ ਵੱਲੋਂ ਪ੍ਰਬੰਧਕ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਜਲਦੀ ਹੀ ਹੱਲ ਕਰਵਾਉਣਗੇ ਅਤੇ ਖੁਦ ਮੌਕੇ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਪਿੰਡ ਵਿੱਚ ਛੱਪੜ ਦੀ ਫੈਲ ਰਹੀ ਗੰਦਗੀ ਨੂੰ ਦੂਰ ਕਰਨ ਦਾ ਯਤਨ ਕਰਨਗੇ।