ਦੋ ਦਿਨ ਲਈ ਸ਼ਹਿਰੋਂ ਬਾਹਰ ਗਿਆ ਪਰਿਵਾਰ, ਪਿੱਛੋਂ ਚੋਰਾਂ ਨੇ ਕਰਤਾ ਕਾਰਾ
- ਲੱਖਾ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਵਿਦੇਸ਼ੀ ਘੜੀਆਂ ਚੋਰੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 27 ਜੂਨ 2025 - ਬਟਾਲਾ _ਕਾਹਨੂੰਵਾਨ ਰੋਡ ਤੇ ਸਥਿਤ ਇੱਕ ਘਰ ਵਿੱਚ ਗੇਟ ਦਾ ਤਾਲਾ ਤੋੜ ਕੇ ਦਾਖਲ ਹੋਏ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ, ਚਾਂਦੀ ਦੇ ਗਹਿਣੇ ਅਤੇ 5 ਕੀਮਤੀ ਵਿਦੇਸ਼ੀ ਘੜੀਆਂ ਚੋਰੀ ਕਰ ਲਈਆਂ। ਪਰਿਵਾਰ ਦੋ ਦਿਨ ਲਈ ਰਾਜਸਥਾਨ ਗਿਆ ਸੀ । ਅੱਜ ਸਵੇਰੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਬਾਹਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਜਦੋਂ ਅੰਦਰ ਗਏ ਤਾਂ ਅੰਦਰ ਦੀਆਂ ਅਲਮਾਰੀਆਂ ਵੀ ਖੁੱਲੀਆਂ ਪਈਆਂ ਸੀ ਚੈੱਕ ਕਰਨ ਤੇ ਪਤਾ ਲੱਗਿਆ ਕਿ ਚੋਰ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ , ਦੋ ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ, ਪੰਜ ਕੀਮਤੀ ਵਿਦੇਸ਼ੀ ਘੜੀਆਂ ਅਤੇ ਦੋ ਭਾਰਤੀ ਘੜੀਆਂ , 1000 ਪੌਂਡ ਅਤੇ ਹੋਰ ਕਾਫੀ ਗਿਣਤੀ ਸਮਾਨ ਚੋਰੀ ਕਰਕੇ ਲੈ ਗਏ ਹਨ। ਘਰ ਦੀ ਮਾਲਕਣ ਦਲਬੀਰ ਕੌਰ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਹੈ । ਪੀੜਿਤ ਦਲਬੀਰ ਕੌਰ ਅਤੇ ਬੋਧਰਾਜ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਉੱਥੇ ਹੀ ਏਐਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਕੈਮਰੇ ਸੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਮਾਮਲੇ ਨੂੰ ਸੁਝਾ ਲਿਆ ਜਾਏਗਾ।