ਢਾਬੇ ਤੇ ਭੂਤਰੇ ਨੌਜਵਾਨਾਂ ਨੇ ਤਾਬੜ ਤੋੜ ਚਲਾਈਆਂ ਗੋਲੀਆਂ
ਢਾਬੇ ਤੇ ਕੰਮ ਕਰਨ ਵਾਲਾ ਇੱਕ ਨੌਜਵਾਨ ਜ਼ਖਮੀ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 15 ਮਈ 2026 :
ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਪਨਿਆੜ ਦੇ ਨੇੜੇ ਸਥਿਤ ਹੈਪੀ ਢਾਬੇ ਤੇ ਭੂਤਰੇ ਅੱਠ ਦਸ ਨੌਜਵਾਨਾਂ ਨੇ ਨੇ ਫਾਇਰਿੰਗ ਕਰਕੇ ਢਾਬੇ ਤੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਜਖਮੀ ਕਰ ਦਿੱਤਾ।ਜਖਮੀ ਕਰਮਚਾਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਢਾਬੇ ਦੇ ਮਾਲਕਾਂ ਦਾ ਕਹਿਣਾ ਹੈ ਕਿ ਫਾਇਰਿੰਗ ਕਰਨ ਵਾਲਿਆਂ ਵਿੱਚ ਨਜ਼ਦੀਕੀ ਢਾਬੇ ਵਾਲੇ ਵੀ ਸ਼ਾਮਿਲ ਹਨ। ਉਹਨਾਂ ਦੀ ਨੌਜਵਾਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ । ਇੰਡੈਵਰ ਗੱਡੀ ਤੇ ਆਏ ਕੁਝ ਨੌਜਵਾਨ ਨਜ਼ਦੀਕੀ ਢਾਬੇ ਤੇ ਇੱਕ ਟਰੱਕ ਡਰਾਈਵਰ ਨੂੰ ਕੁੱਟ ਰਹੇ ਸਨ ਅਤੇ ਉਹ ਜਦੋਂ ਬਾਹਰ ਆ ਕੇ ਦੇਖਣ ਲੱਗੇ ਤਾਂ ਨੌਜਵਾਨ ਡਰਾਈਵਰ ਨੂੰ ਛੱਡ ਕੇ ਉਹਨਾਂ ਦੇ ਦੁਆਲੇ ਹੋ ਗਏ ਤੇ ਢਾਬੇ ਮਾਲਕ ਅਤੇ ਕਰਮਚਾਰੀਆਂ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ , ਜਿਸ ਤੋਂ ਬਾਅਦ ਵਰੁਣ ਸੈਨੀ ਨਾਮ ਦਾ ਇੱਕ ਮੁਲਾਜ਼ਮ ਜਦੋਂ ਜਾਨ ਬਚਾਉਣ ਲਈ ਦੋੜ ਲੱਗਾ ਤਾਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਉਸ ਦੇ ਬਾਂਹ ਤੇ ਅਤੇ ਇੱਕ ਛਾਤੀ ਦੇ ਨਜ਼ਦੀਕ ਲੱਗੀ ਹੈ। ਢਾਬਾ ਮਾਲਕ ਦਾ ਕਹਿਣਾ ਹੈ ਕਿ ਨੌਜਵਾਨਾਂ ਕੌਲ ਦੋ ਪਸਤੋਲਾਂ ਸੀ ਅਤੇ ਦੋਨੋਂ ਖਾਲੀ ਕਰਕੇ ਗਏ ਹਨ।
ਉੱਥੇ ਹੀ ਸਰਕਾਰੀ ਹਸਪਤਾਲ ਦੀਨਾ ਨਗਰ ਦੇ ਡਾਕਟਰ ਅਨਿਲ ਮਹਾਜਨ ਨੇ ਦੱਸਿਆ ਕਿ ਉਹਨਾਂ ਕੋਲ ਦੋ ਜ਼ਖਮੀ ਆਏ ਸਨ ਜਿਨਾਂ ਵਿੱਚੋਂ ਇੱਕ ਦੇ ਸਿਰ ਤੇ ਸੱਟ ਲੱਗੀ ਸੀ ਜਦਕਿ ਦੂਸਰੇ ਦੇ ਬਾਂਹ ਤੇ ਛਾਤੀ ਤੇ ਦੋ ਗੋਲੀਆਂ ਲੱਗੀਆਂ ਸਨ। ਉਸ ਨੂੰ ਫਿਲਹਾਲ ਮੁਢਲੀ ਡਾਕਟਰ ਸਹਾਇਤਾ ਦੇਣ ਤੋਂ ਬਾਅਦ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ।
ਉੱਥੇ ਹੀ ਡੀਐਸਪੀ ਸ਼ਾਬਾਸ਼ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਕਿਸੇ ਵੀ ਸੂਰਤ ਵਿੱਚ ਬਖਸ਼ੇ ਨਹੀਂ ਜਾਣਗੇ।
- Download Babushahi App
-
-