ਟੱਲੇਵਾਲੀਆ ਪਰਿਵਾਰ ਵੱਲੋਂ ਪਾਠਕ ਭਰਾ ਧਨੌਲੇ ਵਾਲਿਆਂ ਦਾ ਕਵੀਸ਼ਰੀ ਜਥਾ ਸਨਮਾਨਿਤ
ਮਮਤਾ ਸੇਤੀਆ ਸੇਖਾ ਦੇ ਕਹਾਣੀ ਸੰਗ੍ਰਹਿ ਪਾਣੀ ਦੇ ਬੁਲਬੁਲੇ ਦਾ ਲੋਕ ਅਰਪਣ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ
ਬਰਨਾਲਾ , 12 ਅਕਤੂਬਰ 2025 : ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਪਰਿਵਾਰ ਵੱਲੋਂ ਬੇਬੇ ਗੁਰਦਿਆਲ ਕੌਰ ਅਤੇ ਬਾਪੂ ਹਰਚੰਦ ਸਿੰਘ ਟੱਲੇਵਾਲੀਆ ਦੀ ਨਿੱਘੀ ਯਾਦ ਨੂੰ ਸਮਰਪਿਤ ਨੌਵਾਂ ਪੁਰਸਕਾਰ ਪਾਠਕ ਭਰਾ ਧਨੌਲੇ ਵਾਲਿਆਂ ਦੇ ਕਵੀਸ਼ਰੀ ਜਥੇ ਨੂੰ ਦਿੱਤਾ ਗਿਆ ।ਸਨਮਾਨ ਸਮਾਰੋਹ ਬਾਰੇ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਜਦੋਂ ਲੋਕ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਰਹੇ ਹਨ ਅਜਿਹੇ ਸਮੇਂ ਸਾਹਿਤਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਦੇ ਰਾਹ ਦਸੇਰੇ ਬਣਨ ਜਿਉਂਦੇ ਜੀਅ ਮਾਪਿਆਂ ਦੀ ਘਰਾਂ ਵਿੱਚ ਹੀ ਦੇਖਭਾਲ ਕੀਤੀ ਜਾਵੇ ਅਤੇ ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਾਹਿਤਕਾਰਾਂ ਦਾ ਸਨਮਾਨ ਕੀਤਾ ਜਾਵੇ ਜਿਸ ਤਰਾਂ ਕਿ ਮਾਲਵਾ ਸਾਹਿਤ ਸਭਾ ਕਰ ਰਹੀ ਹੈ ।
ਟੱਲੇਵਾਲੀਆ ਪਰਿਵਾਰ ਵੱਲੋਂ ਕਵੀਸ਼ਰੀ ਪਰੰਪਰਾ ਨੂੰ ਅੱਗੇ ਲਿਜਾਣ ਅਤੇ ਕਵੀਸ਼ਰਾਂ ਦਾ ਸਨਮਾਨ ਕਰਨ ਲਈ ਮਾਲਵਾ ਸਾਹਿਤ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਪਰੰਤ ਮਮਤਾ ਸੇਤੀਆ ਸੇਖਾ ਦੇ ਕਹਾਣੀ ਸੰਗ੍ਰਹਿ ਪਾਣੀ ਦੇ ਬੁਲਬੁਲੇ ਦਾ ਲੋਕ ਅਰਪਣ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਜੁਗਰਾਜ ਧੌਲਾ ਨੇ ਕਿਹਾ ਮਮਤਾ ਪ੍ਰਗਤੀਸ਼ੀਲ ਕਹਾਣੀਕਾਰਾ ਹੈ ਇਸ ਸੰਗ੍ਰਹਿ ਵਿੱਚ ਦਰਜ ਕਹਾਣੀਆਂ ਮਮਤਾ ਵੱਲੋਂ ਵੇਖੇ ਸੁਣੇ ਭੋਗੇ ਅਤੇ ਚਿਤਵੇ ਉਹਨਾਂ ਸਾਰੇ ਤੱਤੇ ਠੰਡੇ ਅਨੁਭਵਾਂ ਦਾ ਕਥਾ ਅਨੁਵਾਦ ਹਨ ਜਿੰਨਾਂ ਦੇ ਗਰਭ ਵਿੱਚ ਕਹਾਣੀ ਪਲਦੀ ਹੈ। ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਮਮਤਾ ਦੀਆਂ ਕਹਾਣੀਆਂ ਇਸਤਰੀ ਮਨ ਦੇ ਵਲਵਲਿਆਂ ਨੂੰ ਪੇਸ਼ ਕਰਦੀਆਂ ਯਥਾਰਥ ਦੇ ਨੇੜੇ ਹਨ। ਇਹ ਕਹਾਣੀਆਂ ਅਚੇਤ ਅਤੇ ਸੁਚੇਤ ਮਨ ਦੀ ਵੇਦਨਾ ਨੂੰ ਮਨੋਵਿਗਿਆਨਕ ਢੰਗ ਨਾਲ ਪੇਸ਼ ਕਰਦੀਆਂ ਹਨ ।ਇਹਨਾਂ ਤੋਂ ਇਲਾਵਾ ਅਮਨਦੀਪ ਦਰਦੀ ਦਰਸ਼ਨ ਸਿੰਘ ਗੁਰੂ ਕੰਵਰਜੀਤ ਭੱਠਲ ਸੰਪਾਦਕ ਕਲਾਕਾਰ ਕਹਾਣੀਕਾਰ ਪਵਨ ਪਰਿੰਦਾ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਪਰਮਜੀਤ ਸਿੰਘ ਰਾਜਗੜ੍ਹ ਸਰੂਪ ਚੰਦ ਹਰੀਗੜ ਪ੍ਰਿੰਸੀਪਲ ਕੌਰ ਸਿੰਘ ਧਨੌਲਾ ਸੁਰਜੀਤ ਸਿੰਘ ਰਾਮਗੜ੍ਹ ਰਾਮ ਸਰੂਪ ਸ਼ਰਮਾ ਸਿੰਦਰ ਧੌਲਾ ਜਗਰਾਜ ਚੰਦ ਰਾਏਸਰ ਰਘਵੀਰ ਸਿੰਘ ਗਿੱਲ ਕੱਟੂ ਦਪਿੰਦਰ ਸਿੰਘ ਬ੍ਰਿਸਬੇਨ ਅਮਨਪ੍ਰੀਤ ਕੌਰ ਟੱਲੇਵਾਲੀਆ ਕਰਮਜੀਤ ਸਿੰਘ ਜੱਗੀ ਭੋਤਨਾ ਅਰਮਾਨ ਭੋਤਨਾ ਰਜਿੰਦਰ ਸ਼ੌਕੀ ਰਾਮ ਸਿੰਘ ਬੀਹਲਾ ਸੁਖਵਿੰਦਰ ਸਿੰਘ ਸਨੇਹ ਰਾਮ ਸਿੰਘ ਹਠੂਰ ਜਗਜੀਤ ਕੌਰ ਢਿੱਲਵਾਂ ਸੁਖਵਿੰਦਰ ਸਿੰਘ ਢਿੱਲਵਾਂ ਮਨਦੀਪ ਕੁਮਾਰ ਗੁਰਮੇਲ ਪਰਦੇਸੀ ਚਰਨੀ ਬੇਦਿਲ ਦਲਵਾਰ ਸਿੰਘ ਧਨੌਲਾ ਅਤੇ ਪ੍ਰਗਟ ਸਿੰਘ ਕਾਲੇਕੇ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਚਰਨਜੀਤ ਕੌਰ ਹੈਡ ਮਾਸਟਰ ਰਣਜੀਤ ਸਿੰਘ ਟੱਲੇਵਾਲ ਪ੍ਰਿੰਸੀਪਲ ਗਿਆਨੀ ਕਰਮ ਸਿੰਘ ਭੰਡਾਰੀ ਕਰਮ ਸਿੰਘ ਸੇਖੋਂ ਭੋਤਨਾ ਗੁਰਚਰਨ ਸਿੰਘ ਭੋਤਨਾ ਜੁਗਰਾਜ ਸਿੰਘ ਸੇਖਾ ਬਿਰਜ ਲਾਲ ਗੋਇਲ ਧਨੌਲਾ ਮਨਜੀਤ ਸਿੰਘ ਠੀਕਰੀਵਾਲ ਨਾਵਲਕਾਰ ਰੁਪਿੰਦਰ ਸਿੰਘ ਰਾਮਗੜ੍ਹ ਅਤੇ ਸਿਮਰਨਜੀਤ ਸਿੰਘ ਰਾਮਗੜ੍ਹ ਉਚੇਚੇ ਤੌਰ ਤੇ ਹਾਜ਼ਰ ਸਨ।