ਟੈਕਸਾਸ ਵਿੱਚ ਹੁਣ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਆਉਣੀ ਲਾਜ਼ਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਟੈਕਸਾਸ (ਅਮਰੀਕਾ) , 5 ਸਤੰਬਰ 2025 :
ਟੈਕਸਾਸ ਦੇ ਗਵਰਨਰ ਗ੍ਰੈਗ ਐਬਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣ ਤੇ ਸਮਝਣੀ ਆਉਣੀ ਚਾਹੀਦੀ ਹੈ। ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ (DPS) ਡਰਾਈਵਰਾਂ ਦੀ ਲਾਇਸੈਂਸ ਟੈਸਟ ਤੇ ਰੋਡ ਇੰਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਜਾਂਚ ਕਰੇਗਾ।
ਇਸ ਨਵੇਂ ਨਿਯਮ ਨਾਲ ਉਹ ਛੂਟ ਖ਼ਤਮ ਹੋ ਗਈ ਜੋ ਪਹਿਲਾਂ ਸਿਰਫ਼ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਲਈ ਸੀ। ਜੂਨ 25 ਤੋਂ ਹੁਣ ਤੱਕ ਟੈਕਸਾਸ ਵਿੱਚ 445 ਡਰਾਈਵਰਾਂ ਨੂੰ ਅੰਗਰੇਜ਼ੀ ਨਾ ਜਾਣਨ ਕਾਰਨ ਰੋਕਿਆ ਗਿਆ ਹੈ।
ਗਵਰਨਰ ਐਬਟ ਨੇ ਕਿਹਾ ਕਿ ਇਹ ਕਦਮ ਹਾਈਵੇਜ਼ ‘ਤੇ ਸੁਰੱਖਿਆ ਲਈ ਲਾਜ਼ਮੀ ਹੈ, ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ।