ਜਦੋਂ ਦਿਲਬਾਗ ਸਿਓਂ ਨੇ ਵਿਧਾਨ ਸਭਾ 'ਚ ਲਾਇਆ ਜੈਕਾਰਾ ਤਾਂ...
ਚੰਡੀਗੜ੍ਹ, 5 ਮਈ 2025- ਅੱਜ ਪੰਜਾਬ ਵਿਧਾਨ ਸਭਾ ਵਿੱਚ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਹਰਿਆਣੇ ਨੂੰ ਵਾਧੂ 8,500 ਕਿਊਸਿਕ ਪਾਣੀ ਦੇਣ ਦੇ ਫੈਸਲੇ ਵਿਰੁੱਧ ਇੱਕ ਮਤਾ ਪੇਸ਼ ਕੀਤਾ। ਇਸੇ ਦੌਰਾਨ ਹੀ ਪੰਜਾਬ ਵਿਧਾਨ ਸਭਾ ਵਿੱਚ ਇੱਕ ਵਿਅਕਤੀ ਨੇ ਜੈਕਾਰਾ ਲਗਾ ਦਿੱਤਾ। ਹਾਲਾਂਕਿ ਉਕਤ ਵਿਅਕਤੀ ਨੂੰ ਮੌਕੇ ਤੇ ਸੁਰੱਖਿਆ ਕਰਮੀਆਂ ਬਿਠਾ ਦਿੱਤਾ। ਦਰਅਸਲ, ਦਰਸ਼ਕ ਗੈਲਰੀ ਵਿੱਚੋਂ ਦਿਲਬਾਗ ਸਿੰਘ ਨਾਂਅ ਦੇ ਵਿਅਕਤੀ ਨੇ ਜੈਕਾਰਾ ਲਾਉਣ ਤੋਂ ਬਾਅਦ, ਉਹ ਸੌਫ਼ੇ ਤੇ ਬੈਠ ਗਿਆ। ਜਦੋਂ ਮੀਡੀਆ ਕਰਮੀਆਂ ਨੇ ਦਿਲਬਾਗ ਸਿੰਘ ਨੂੰ ਜੈਕਾਰਾ ਲਾਉਣ ਦਾ ਕਾਰਨ ਪੁੱਛਿਆ ਤਾਂ, ਉਸਨੇ ਦੱਸਿਆ ਕਿ ਮੈਂ ਤਾਂ ਜਜ਼ਬਾਤੀ ਹੋ ਗਿਆ ਸੀ। ਹਾਲਾਂਕਿ ਉਸਨੇ ਕਿਹਾ ਕਿ ਪੰਜਾਬ ਦਾ ਪਾਣੀ, ਪੰਜਾਬ ਚੋਂ ਇੱਕ ਬੂੰਦ ਵੀ ਵਾਧੂ ਬਾਹਰ ਨਹੀਂ ਜਾਣ ਦੇਣਾ।