ਜਦੋਂ ਟਰੈਫਿਕ ਇਨਚਾਰਜ ਨੇ ਨਾਕਾ ਲਗਾ ਕੇ ਲੋਕਾਂ ਨੂੰ ਪਾਈਆਂ ਭਾਜੜਾਂ
ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ, ਸਕੂਲੀ ਬੱਸਾਂ ਤੇ ਬਗੈਰ ਨੰਬਰ ਤੋਂ ਟਿੱਪਰਾਂ ਦੇ ਵੀ ਕੱਟੇ ਚਲਾਨ
ਰੋਹਿਤ ਗੁਪਤਾ
ਗੁਰਦਾਸਪੁਰ , 26 ਅਕਤੂਬਰ 2025 :
ਗੁਰਦਾਸਪੁਰ ਦੇ ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਦੀ ਡਿਊਟੀ ਨੁਸ਼ਹਿਰਾ ਮੱਝਾ ਸਿੰਘ ਵਿਖੇ ਧਾਰਮਿਕ ਸਮਾਗਮ ਵਿੱਚ ਲੱਗੀ ਤਾਂ ਵਾਪਸੀ ਤੇ ਉਹਨਾਂ ਨੇ ਧਾਰੀਵਾਲ ਦੇ ਖੁੰਡਾ ਪੁੱਲ ਨੇ ਥੱਲੇ ਟਰੈਫਿਕ ਵੇਖ ਕੇ ਨਾਕਾ ਲਗਾ ਲਿਆ । ਨਾਕਾ ਲਗਾਉਂਦੇ ਸਾਰ ਹੀ ਉਹਨਾਂ ਦੇ ਕਾਬੂ ਵਿੱਚ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਲਾਉਂਦੇ ਨੌਜਵਾਨ ਆ ਗਏ ਅਤੇ ਉਹਨਾਂ ਦੇ ਚਲਾਨ ਕੱਟੇ ਗਏ । ਇਸ ਤੋਂ ਇਲਾਵਾ ਮਹਿਲਾ ਸਹਾਇਕ ਦੀ ਗੈਰ ਮੌਜੂਦਗੀ ਵਿੱਚ ਆ ਰਹੀ ਇੱਕ ਸਕੂਲੀ ਬੱਸ ਦਾ ਵੀ ਚਲਾਨ ਕੱਟਿਆ ਗਿਆ ਤੇ ਨਾਲ ਹੀ ਬਿਨਾਂ ਨੰਬਰ ਤੋਂ ਅਤੇ ਓਵਰਲੋਡ ਟਿੱਪਰਾਂ ਦੇ ਵੀ ਚਲਾਨ ਕੱਟੇ ਗਏ । ਉੱਥੇ ਹੀ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਉਹਨਾਂ ਨੂੰ ਉਮਰ ਪੂਰੀ ਹੋਣ ਤੇ ਲਾਈਸੈਂਸ ਬਣਨ ਤੋਂ ਬਾਅਦ ਹੀ ਦੋ ਪਹੀਆ ਵਾਹਨ ਫੜਾਉਣ ਅਤੇ ਇਸ ਦਾ ਖਾਸ ਧਿਆਨ ਰੱਖਣ ਕਿ ਉਹਨਾਂ ਦੇ ਬੱਚੇ ਸੜਕ ਸੁਰੱਖਿਆ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ ਤਾਂ ਜੋ ਕਿਸੇ ਦੁਰਘਟਨਾ ਤੋਂ ਬਚਿਆ ਜਾ ਸਕੇ ।