ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਡਿਪਲੋਮਾ ਇਨ ਖੇਤੀ ਪਸਾਰ ਸੇਵਾਵਾਂ ਪ੍ਰੋਗਰਾਮ ਸ਼ੁਰੂ ਹੋਇਆ
ਡਿਪਲੋਮਾ ਇਨ ਐਗਰੀਕਲਚਰਲ ਐਕਸਟੈਂਸ਼ਨ ਸਰਵਿਸਿਜ਼ ਫਾਰ ਇਨਪੁਟ ਡੀਲਰਜ਼ ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਵੇਗਾ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 28 ਜੂਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਐਗਰੀਕਲਚਰ ਟੈਕਨੋਲੋਜੀ ਪ੍ਰਬੰਧਨ ਸੰਸਥਾ, ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੁਰਦਾਸਪੁਰ ਵਿਖੇ ਖੇਤੀ ਸਮਗਰੀ ਵੇਚਣ ਦਾ ਰੁਜ਼ਗਾਰ ਸ਼ਰੂ ਕਰਨ ਲਈ ਲੋੜੀਂਦੇ ਲਾਇਸੰਸ ਲੈਣ ਦੇ ਇਛੁੱਕ ਨੌਜਵਾਨਾਂ ਲਈ ਇੱਕ ਸਾਲਾ ਖੇਤੀਬਾੜੀ ਵਿਸਥਾਰ ਸੇਵਾਵਾਂ ਵਿੱਚ ਡਿਪਲੋਮਾ ਇਨ ਐਗਰੀਕਲਚਰਲ ਐਕਸਟੈਂਸ਼ਨ ਸਰਵਿਸਿਜ਼ ਫਾਰ ਇਨਪੁਟ ਡੀਲਰਜ਼ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਇਸ ਕੋਰਸ ਦੇ ਪਹਿਲੇ ਬੈਚ ਦਾ ਅੱਜ ਮੁੱਖ ਖ਼ੇਤੀਬਾੜੀ ਦਫਤਰ ਗੁਰਦਾਸਪੁਰ ਵਿਖੇ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਪਾਮੇਤੀ ਡਾਕਟਰ ਕੇ ਬੀ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਿਖਲਾਈ ਪ੍ਰੋਗਰਾਮ ਦੇ ਪਹਿਲੇ ਬੈਚ ਦਾ ਉਦਘਾਟਨ ਕਰਨ ਉਪਰੰਤ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਅਗਵਾਈ ਹੇਠ ਪੰਜਾਬ ਸਰਕਾਰ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਵੱਡੇ ਯਤਨ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਆਤਮਾ ਗੁਰਦਾਸਪੁਰ ਵਿਖੇ ਖੇਤੀ ਸਮਗਰੀ ਦੀ ਵਿਕਰੀ ਕਰਨ ਦੇ ਰੁਜਗਾਰ ਨੂੰ ਸ਼ੁਰੂ ਕਰਨ ਦੇ ਚਾਹਵਾਨ ਬੇਰੁਜਗਾਰ ਨੌਜਵਾਨਾਂ ਲਈ ਖੇਤੀਬਾੜੀ ਵਿਸਥਾਰ ਸੇਵਾਵਾਂ ਵਿੱਚ ਇੱਕ ਸਾਲ ਦਾ ਡਿਪਲੋਮਾ (ਡੀ.ਏ.ਈ.ਐਸ.ਆਈ) ਪ੍ਰੋਗਰਾਮ" ਸ਼ੁਰੂ ਕੀਤਾ ਗਿਆ ਹੈ ਜੋ ਨੌਜਵਾਨਾਂ ਲਈ ਭਵਿਖ ਵਿਚ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਐਗਰੀ-ਇਨਪੁਟ ਡੀਲਰ (ਖਾਦ, ਬੀਜ ਤੇ ਕੀਟਨਾਸ਼ਕਾਂ), ਕਿਸਾਨ ਭਾਈਚਾਰੇ ਲਈ ਖੇਤੀ ਜਾਣਕਾਰੀ ਦਾ ਇੱਕ ਪ੍ਰਮੁੱਖ ਸਰੋਤ ਹਨ ਅਤੇ ਇਹਨਾਂ ਨੂੰ ਤਕਨੀਕੀ ਜਾਣਕਾਰੀ ਦੇ ਕੇ ਕਿਸਾਨਾਂ ਤੱਕ ਪਹੁਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਸਿਖਲਾਈ ਲੈਣ ਉਪਰੰਤ ਖ਼ੇਤੀਬਾੜੀ ਵਿਭਾਗ ਅਤੇ ਕਿਸਾਨਾਂ ਵਿਚ ਕੜ੍ਹੀ ਦਾ ਕੰਮ ਕਰਨਗੇ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਲਈ ਪਹਿਲਾ ਸੰਪਰਕ ਸੂਤਰ ਖੇਤੀਬਾੜੀ ਖੇਤੀ ਸਮਗਰੀ ਵਿਕਰੇਤਾ ਹੁੰਦਾ ਹੈ ਜਿਸ ਦਾ ਖੇਤੀ ਤਕਨੀਕਾਂ ਪ੍ਰਤੀ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਖੇਤੀਬਾੜੀ ਕਾਰਜਾਂ ਲਈ ਲੋੜੀਂਦੇ ਵੱਖ-ਵੱਖ ਇਨਪੁਟਸ ਖਰੀਦ ਦੇ ਸਮੇਂ, ਕਿਸਾਨ ਕੁਦਰਤੀ ਤੌਰ `ਤੇ ਇਨਪੁਟ ਡੀਲਰ ਤੋਂ ਗੁਣਵੱਤਾ ਅਤੇ ਮਾਤਰਾ ਦੋਵਾਂ ਦੇ ਰੂਪ ਵਿੱਚ ਇਨਪੁਟਸ ਦੀ ਵਰਤੋਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਇਨਪੁਟ ਡੀਲਰਾਂ ਕੋਲ ਰਸਮੀ ਖੇਤੀਬਾੜੀ ਸਿੱਖਿਆ ਨਹੀਂ ਹੁੰਦੀ। ਜੇਕਰ ਇਹਨਾਂ ਨੌਜਵਾਨ ਸਿਖਿਆਰਥੀਆਂ ਨੂੰ ਲੋੜੀਂਦਾ ਗਿਆਨ ਪ੍ਰਦਾਨ ਕਰਕੇ ਪੈਰਾ ਪਸਾਰ ਮਾਹਿਰਾਂ ਵਜੋਂ ਢਾਲਿਆ ਜਾ ਸਕਦਾ ਹੈ ਤਾਂ ਜੋਂ ਉਹ ਖੇਤੀ ਪਸਾਰ ਸੇਵਾਵਾਂ ਨੂੰ ਪੇਸ਼ੇਵਰ ਬਣਾਇਆ ਜਾ ਸਕੇ ਅਤੇ ਪੰਜਾਬ ਦੀ ਖੇਤੀਬਾੜੀ ਵਿੱਚ ਇੱਕ ਆਦਰਸ਼ ਬਦਲਾਅ ਲਿਆਉਣ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਸਮੂਹ ਸਿਖਿਆਰਥੀਆਂ ਨੁੰ ਅਪੀਲ ਕੀਤੀ ਖੇਤੀ ਦੇ ਕਿੱਤੇ ਨੂੰ ਵਿਉਪਾਰ ਦੇ ਤੌਰ ਤੇ ਕਰਨ ਤਾਂ ਇਸ ਕਿੱਤੇ ਨੂੰ ਲਾਹੇਵੰਦ ਬਣਾਇਆ ਜਾ ਸਕੇ । ਉਨ੍ਹਾਂ ਖ਼ੇਤੀਬਾੜੀ ਵਿਭਾਗ ਅਤੇ ਆਤਮਾ ਦੇ ਸਮੂਹ ਅਧਿਕਾਰੀਆਂ ਨੂੰ ਇਕ ਸਾਲਾ ਡਿਪਲੋਮਾ ਸ਼ੁਰੂ ਕਰਨ ਤੇ ਮੁਬਾਰਕਵਾਦ ਦਿੱਤੀ। ਇਸ ਮੌਕੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਖੇਤੀਬਾੜੀ ਵਿੱਚ ਆਪਣੀ ਤਕਨੀਕੀ ਯੋਗਤਾ ਨੂੰ ਬਣਾਉਣ ਅਤੇ ਕਿਸਾਨਾਂ ਦੀ ਬਿਹਤਰ ਸੇਵਾ ਕਰਨ ਅਤੇ ਪੈਰਾ-ਐਕਸਟੈਂਸ਼ਨ ਪੇਸ਼ੇਵਰਾਂ ਵਜੋਂ ਕੰਮ ਕਰਨ ਲਈ ਖੇਤੀਬਾੜੀ ਵਿਭਾਗ ਨੇ ਇਨਪੁਟ ਡੀਲਰਾਂ ਲਈ ਇੱਕ ਸਵੈ-ਵਿੱਤੀ "ਇਨਪੁਟ ਡੀਲਰਾਂ ਲਈ ਖੇਤੀਬਾੜੀ ਵਿਸਥਾਰ ਸੇਵਾਵਾਂ ਵਿੱਚ ਇੱਕ ਸਾਲ ਦਾ ਡਿਪਲੋਮਾ (ਡੀ.ਏ.ਈ.ਐਸ.ਆਈ) ਪ੍ਰੋਗਰਾਮ" ਸ਼ੁਰੂ ਕੀਤਾ ਸੀ ਅਤੇ ਅੱਜ ਪੰਜਾਬ ਦੇ ਹਰ ਇੰਨਪੁੱਟ ਡੀਲਰ ਨੂੰ ਇਸ ਕੌਰਸ ਰਾਂਹੀ ਤਕਨੀਕੀ ਮਾਹਿਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਡਾ. ਕੰਵਰ ਬਰਜਿੰਦਰ ਡਾਇਰੈਕਟਰ ਪਮੇਤੀ ਸਿੰਘ ਸਿਖਿਆਰਥੀਆਂ ਨੁੰ ਦੱਸਿਆ ਕਿ ਇਹ ਇੱਕ ਸਾਲ ਦਾ ਡਿਪਲੋਮਾ ਕੋਰਸ `ਡਿਪਲੋਮਾ ਇਨ ਐਗਰੀਕਲਚਰਲ ਐਕਸਟੈਂਸ਼ਨ ਸਰਵਿਸਿਜ਼ ਫਾਰ ਇਨਪੁਟ ਡੀਲਰਜ਼ ਇਹਨਾਂ ਇਨਪੁਟ ਡੀਲਰਾਂ ਨੂੰ ਪੈਰਾ-ਐਕਸਟੈਂਸ਼ਨ ਪੇਸ਼ੇਵਰਾਂ ਵਿੱਚ ਬਦਲਣ ਲਈ ਢੁਕਵੀਂ ਅਤੇ ਸਥਾਨ-ਵਿਸ਼ੇਸ਼ ਖੇਤੀਬਾੜੀ ਸਿੱਖਿਆ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਖੇਤ ਪੱਧਰ `ਤੇ ਕਿਸਾਨਾਂ ਦੁਆਰਾ ਦਰਪੇਸ਼ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋ ਸਕਣ। ਡਾ. ਪ੍ਰਭਜੋਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ `ਤੇ ਆਤਮਾ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਤਕਨੀਕੀ ਜਾਣਕਾਰੀ 48 ਦਿਨਾਂ ਲਈ ਜ਼ਿਲ੍ਹਾ ਪੱਧਰ `ਤੇ ਖੇਤੀਬਾੜੀ ਮਾਹਿਰਾਂ ਅਤੇ ਪ੍ਰੈਕਟੀਸ਼ਨਰਾਂ ਦੁਆਰਾ ਸੰਪਰਕ ਕਲਾਸਾਂ ਰਾਹੀਂ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਡਾ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਸੰਦੀਪ ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਸਿਖਿਆਰਥੀ ਹਾਜਰ ਸਨ।