ਕਰਾਇਮ ਬ੍ਰਾਂਚ ਲੁਧਿਆਣਾ ਵੱਲੋਂ ਭੁੱਕੀ, ਡਰੱਗ ਮਨੀ ਅਤੇ ਟਰੱਕ ਸਮੇਤ 3 ਦੋਸ਼ੀ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 17 ਸਤੰਬਰ 2025- ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਕਰਾਇਮ ਬ੍ਰਾਂਚ ਲੁਧਿਆਣਾ ਵੱਲੋਂ 30 ਕਿਲੋ ਭੁੱਕੀ, 01 ਲੱਖ 10 ਹਜ਼ਾਰ ਡਰੱਗ ਮਨੀ ਅਤੇ ਟਰੱਕ ਸਮੇਤ 03 ਦੋਸ਼ੀ ਗ੍ਰਿਫਤਾਰ ਕੀਤੇl ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀ.ਸੀ.ਪੀ. ਇੰਨਵੈਸਟੀਗੇਸ਼ਨ ਹਰਪਾਲ ਸਿੰਘ ਪੀ.ਪੀ.ਐਸ ਦੱਸਿਆ ਕਿ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ ਅਤੇ ਏ.ਸੀ.ਪੀ. ਡਿਟੈਕਟਿਵ-1 ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਦੀ ਅਗਵਾਈ ਹੇਠ ਅਤੇ ਇੰਸਪੈਕਟਰ ਬੇਅੰਤ ਜਨੇਜਾ ਇੰਚਾਰਜ ਕਰਾਇਮ ਬ੍ਰਾਂਚ ਦੀ ਟੀਮ ਏ.ਐਸ.ਆਈ. ਨਿਰਮਲ ਸਿੰਘ ਨੂੰ ਸੂਚਨਾ ਪ੍ਰਾਪਤ ਹੋਣ ’ਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਸੰਜੇ ਗਾਂਧੀ ਚੌਂਕ ਤਾਜਪੁਰ ਰੋਡ ਵਿਖੇ ਚੈਕਿੰਗ ਸਮੇਂ ਤਿੰਨ ਦੋਸ਼ੀਆਂ ਸੁਨੀਲ ਕੁਮਾਰ ਉਰਫ ਰਮਨ ਸਿੰਘ (52 ਸਾਲ, ਟੈਕਸੀ ਚਾਲਕ), ਦੀਪਕ ਕੁਮਾਰ ਉਰਫ ਦੀਪੂ (30 ਸਾਲ, ਟਰੱਕ ਡਰਾਈਵਰ) ਅਤੇ ਗੁਰਦੀਪ ਸਿੰਘ ਉਰਫ ਮੋਨੂੰ (38 ਸਾਲ, ਟਰਾਂਸਪੋਟਰ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 30 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 01 ਲੱਖ 10 ਹਜ਼ਾਰ ਰੁਪਏ ਡਰੱਗ ਮਨੀ ਅਤੇ ਟਰੱਕ ਨੰਬਰ PB10-GK-9011 ਬਰਾਮਦ ਕੀਤਾ ਗਿਆ। ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਨੰਬਰ 156/2025 ਅਧੀਨ ਧਾਰਾ 15, 61, 85 NDPS ਐਕਟ ਤਹਿਤ ਥਾਣਾ ਡਿਵੀਜ਼ਨ ਨੰਬਰ 7 ਲੁਧਿਆਣਾ ਵਿੱਚ ਦਰਜ ਕੀਤੀ ਗਈ ਅੱਗੇ ਤਫਤੀਸ਼ ਜਾਰੀ ਹੈ।