ਇਨਰਵੀਲ ਕਲੱਬ ਰੂਪਨਗਰ ਨੇ ਕਰਵਾਇਆ "ਨਸ਼ਿਆਂ" ਸੰਬੰਧੀ ਸੈਮੀਨਾਰ।
ਮਨਪ੍ਰੀਤ ਸਿੰਘ
ਰੂਪਨਗਰ 21 ਦਸੰਬਰ
ਇਨਰਵੀਲ ਕਲੱਬ ਰੂਪਨਗਰ ਦੇ ਪ੍ਰਧਾਨ ਗੁਰਮੀਤ ਕੌਰ ਆਪਣੇ ਕਲੱਬ ਮੈਂਬਰਾਂ ਨਾਲ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਖੇ ਪਹੁੰਚੇ। ਇਸ ਮੌਕੇ ਉਹਨਾਂ ਆਪਣੇ ਮਿਸ਼ਨ ਦੇ ਤਹਿਤ ਨਸ਼ੀਲੇ ਪਦਾਰਥਾਂ ਤੇ ਇਕ ਜਾਗਰੁਕਤਾ ਸੈਮੀਨਾਰ ਕਰਵਾਇਆ। ਇਸ ਵਿੱਚ ਸਰਕਾਰੀ ਹਸਪਤਾਲ ਜਸਜੀਤ ਕੌਸਲਰ ਨੇ ਵਿਦਿਆਰਥੀਆ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਿਆਂ ਸੰਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਭੰਗ,ਚਰਸ ,ਤੰਬਾਕੂ, ਸ਼ਰਾਬ , ਕੋਕੀਨ, ਸਮੈਕ, ਅਫੀਮ, ਮਾਰਫੀਨ, ਹੀਰੋਇਨ, ਕੋਡੀਨ, ਟੀਕੇ, ਨਸ਼ੇ ਦੀਆਂ ਗੋਲੀਆਂ ਲੀਵਰ, ਦਿਮਾਗ, ਦਿਲ ਵੱਖ-ਵੱਖ ਅੰਗਾਂ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸਦੇ ਨਾਲ ਹੀ ਮਾਨਸਿਕ, ਸਰੀਰਕ ਤੇ ਸਮਾਜਿਕ ਤੌਰ ਤੇ ਕਮਜੋਰ ਕਰ ਦਿੰਦੇ ਹਨ। ਕੌਸਲਰ ਨੇ ਇਹ ਵੀ ਦੱਸਿਆ ਕਿ ਨਸ਼ਿਆ ਦੇ ਨਾਲ ਜਨਮ ਦਰ ਦਿਨੋ-ਦਿਨ ਘੱਟ ਰਹੀ ਹੈ। ਇਸਦੇ ਨਾਲ ਨਵੀਂ ਪੀੜੀ ਕਮਜੋਰ ਤੇ ਬੀਮਾਰ ਪੈਦਾ ਹੋ ਰਹੀ ਹੈ। ਮੁੰਡੇ ਤੇ ਕੁੜੀਆਂ ਦੋਵੇਂ ਹੀ ਨਸ਼ਿਆ ਦੀ ਲਤ ਦੇ ਸ਼ਿਕਾਰ ਹਨ।
ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਦੇਸ਼ ਦਾ ਭਵਿੱਖ ਹਨ। ਇਸਦੇ ਨਾਲ ਹੀ ਵਿਦਿਆਰਥੀਆ ਨੂੰ ਖੇਡਾਂ ,ਚੰਗੀ ਸੰਗਤ ,ਯੋਗ ਧਿਆਨ ( ਮੈਡੀਟੇਸ਼ਨ) ਕਰਨ ਅਤੇ ਆਪਣੀ ਜਿੰਦਗੀ ਦਾ ਨਿਸ਼ਾਨਾ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਮਾਪਿਆਂ ਅਤੇ ਅਧਿਆਪਕਾਂ ਦੇ ਆਗਿਆਕਾਰੀ ਬੱਚੇ ਬਣਨ ਲਈ ਕਿਹਾ। ਇਸਦੇ ਨਾਲ ਹੀ ਨਸ਼ੀਲੇ ਪਦਾਰਥ ਵੇਚਣ ਲਈ ਕਾਨੂੰਨੀ ਸਜਾ ਬਾਰੇ ਵੀ ਦੱਸਿਆ ਤੇ ਜਿੰਦਗੀ ਚ ਚੰਗੇ ਸੁਪਨੇ ਲੈਣ ਲਈ ਅਪੀਲ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਇਨਰਵੀਲ ਕੱਲਬ ਰੂਪਨਗਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅੰਤ ਚ ਕੌਸਲਰ ਵੱਲੋਂ ਨਸ਼ਿਆਂ ਸੰਬੰਧੀ ਪ੍ਰਸ਼ਨੋਤਰੀ ਕਰਵਾਈ ਗਈ ਤੇ ਜੇਤੂ ਵਿਦਿਆਰਥੀਆ ਨੂੰ ਇਨਰਵੀਲ ਕੱਲਬ ਰੂਪਨਗਰ ਵੱਲੋਂ "ਮੇਰੀ ਕਿਤਾਬ" ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨਰਵੀਲ ਕਲੱਬ ਰੂਪਨਗਰ ਪ੍ਰਧਾਨ ਗੁਰਮੀਤ ਕੌਰ ਵੱਲੋਂ ਸਕੂਲ ਲਾਇਬਰੇਰੀ ਲਈ " ਅਛਾਈ ਕੀ ਔਰ " ਕਿਤਾਬਾਂ ਦਿੱਤੀਆ ਗਈਆ।
ਇਸ ਮੌਕੇ ਵਿਨੀਤਾ ਗੁਪਤਾ ਵਾਈਸ ਪ੍ਰਧਾਨ, ਕੁਸਮ ਸ਼ਰਮਾ ਸੈਕਟਰੀ, ਆਸ਼ਿਮਾ ਅਗਰਵਾਲ ਖਜਾਨਚੀ, ਪਰਮਿੰਦਰ ਕੌਰ , ਸਕੂਲ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।