ਅਮਰੀਕਾ ਵਿੱਚ ਬੈਠੇ ਅਪਰਾਧੀ ਦੇ ਕਹਿਣ ਤੇ ਚਲਾਈਆਂ ਗਈਆਂ ਸੀ ਸਾਬਕਾ ਸਰਪੰਚ ਅਤੇ ਮੈਡੀਕਲ ਸਟੋਰ ਤੇ ਗੋਲੀਆਂ
- ਦੋ ਮੈਡੀਕਲ ਸਟੋਰਾਂ ਤੇ ਫਾਇਰਿੰਗ ਕਰਨ ਵਾਲੇ 18 ਘੰਟਿਆ ਦਰਮਿਆਨ ਪੁਲਿਸ ਨੇ ਕੀਤੇ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ, 12 ਅਗਸਤ 2025 - ਬੀਤੇ ਦਿਨ ਬਟਾਲਾ ਬਾਂਗਰ ਦੇ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਬਟਾਲਾ ਦੇ ਨੇੜੇ ਅੱਡਾ ਦਾਲਮ ਵਿਖੇ ਮੈਡੀਕਲ ਸਟੋਰ ਚਲਾਉਂਦੇ ਸਾਬਕਾ ਸਰਪੰਚ ਜੋਗਾ ਸਿੰਘ ਨੂੰ ਗੋਲੀਆਂ ਮਾਰਨ ਵਾਲੇ ਦੋ ਨੌਜਵਾਨ ਪੁਲਿਸ ਨੇ 18 ਘੰਟਿਆਂ ਵਿੱਚ ਗਿਰਫਤਾਰ ਕਰ ਲਏ ਹਨ।। ਇਹਨਾਂ ਕੋਲੋਂ ਦੋ ਪਿਸਤੋਲਾਂ ਤੇ ਅੱਠ ਰੋਂਦ ਵੀ ਬਰਾਮਦ ਕੀਤੇ ਗਏ ਹਨ । ਐਸਐਸਪੀ ਗੁਰਦਾਸਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ 9:15 ਵਜੇ ਦੇ ਕਰੀਬ ਸਵੇਰੇ ਵਡਾਲਾ ਬਾਂਗਰ ਦੇ ਖੈਰਾ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚੱਲਣ ਦੀ ਘਟਨਾ ਤੋਂ ਬਾਅਦ ਡੀਐਸਪੀ ਕਲਾਨੌਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਬਣਾਈ ਗਈ ਤੇ ਤਕਨੀਕੀ ਉਹ ਜਿਆਦਾ ਦੀ ਮਦਦ ਨਾਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਹੋਈ।
ਮੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਪਿੰਡ ਦਾਲਮ ਦੇ ਰਹਿਣ ਵਾਲੇ ਅੰਮ੍ਰਿਤ ਦਾਲਮ ਜੋ ਹੁਣ ਅਮੇਰੀਕਾ ਵਿੱਚ ਰਹਿ ਰਿਹਾ ਹੈ ਦੇ ਕਹਿਣ ਤੇ ਇਹਨਾਂ ਵੱਲੋ ਦੋਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ । ਅੰਮ੍ਰਿਤ ਦਾਲਮ ਦੇ ਖਿਲਾਫ ਤਿੰਨ ਕਿਲੋ ਹੈਰੋਇਨ ਬਰਾਮਦੀ ਦਾ ਮਾਮਲਾ ਦਰਜ ਹੈ। ਵਡਾਲਾ ਬਾਗਰ ਦੇ ਮੈਡੀਕਲ ਸਟੋਰ ਤੇ ਗੋਲੀਆਂ ਇਹਨਾਂ ਵੱਲੋਂ ਫਿਰੋਤੀ ਦੇਖ ਚਲਦੇ ਚਲਾਈਆ ਗਈਆਂ ਸੀ ਜਦਕਿ ਜਾਲਮ ਦੇ ਸਾਬਕਾ ਸਰਪੰਚ ਜੋਗਾ ਸਿੰਘ ਨਾਲ ਅੰਮ੍ਰਿਤ ਦਾਲਮ ਦੀ ਕੀ ਦੁਸ਼ਮਣੀ ਹੈ।
ਇਸ ਦੀ ਜਾਂਚ ਬਟਾਲਾ ਪੁਲਿਸ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।ਗਿਰਫਤਾਰ ਕੀਤੇ ਗਏ ਨੌਜਵਾਨਾ ਵਿੱਚ ਸਰਬਜੀਤ ਸਿੰਘ ਸਾਭੀ ਡੇਰਾ ਬਾਬਾ ਨਾਨਕ ਥਾਣੇ ਦੇ ਤਹਿਤ ਆਉਂਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਜਦਕਿ ਲਵਜੀਤ ਸਿੰਘ ਲਵ ਤੁਹਾਡੇ ਨਾਲ ਕਿਲਾ ਲਾਲ ਸਿੰਘ ਦੇ ਅਧੀਨ ਆਉਂਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ।ਦੋਹਾਂ ਦੀ ਉਮਰ 20 ਤੋਂ 23 ਸਾਲ ਦੇ ਵਿੱਚ ਹੈ।
ਦੱਸ ਦਈਏ ਕਿ ਪਿੰਡ ਦਾਲਮ ਦੇ ਸਾਬਕਾ ਸਰਪੰਚ ਜੋਗਾ ਸਿੰਘ ਦੇ ਦੋ ਗੋਲੀਆਂ ਲੱਗੀਆਂ ਸੀ ਅਤੇ ਉਹ ਅੰਮ੍ਰਿਤਸਰ ਇਲਾਜ ਲਈ ਲਜਾਏ ਗਏ ਹਨ ਜਦਕਿ ਵਡਾਲਾ ਬਾਂਗਰ ਦੇ ਮੈਡੀਕਲ ਸਟੋਰ ਦੇ ਸ਼ੀਸ਼ੇ ਤੇ ਗੋਲੀ ਲੱਗੀ ਸੀ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।