ਚੰਡੀਗੜ੍ਹ ਦੇ ਸੈਕਰਡ ਹਾਰਟ ਸਕੂਲ ਨੇ ਬਦਲਿਆ ਸਮਾਂ; ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ
ਕੁਲਜਿੰਦਰ ਸਰਾ
ਚੰਡੀਗੜ੍ਹ, 16 ਜੁਲਾਈ 2026- ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਾਰੀ ਕੀਤੀ ਗਈ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਨੂੰ ਧਿਆਨ ਵਿੱਚ ਰੱਖਦਿਆਂ, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ (ਸੈਕਟਰ-26, ਚੰਡੀਗੜ੍ਹ) ਪ੍ਰਸ਼ਾਸਨ ਨੇ 17 ਜੁਲਾਈ ਨੂੰ ਸਕੂਲ ਦੇ ਸਮੇਂ ਵਿੱਚ ਅਹਿਮ ਬਦਲਾਅ ਕੀਤਾ ਹੈ। ਸਕੂਲ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ 17 ਜੁਲਾਈ ਨੂੰ ਸਕੂਲ ਦਾ ਸਮਾਂ ਸਵੇਰੇ 7:35 ਵਜੇ ਤੋਂ ਦੁਪਹਿਰ 12:10 ਵਜੇ ਤੱਕ ਰਹੇਗਾ।
ਸਕੂਲ ਮੈਨੇਜਮੈਂਟ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਲਈ ਕੁਝ ਖ਼ਾਸ ਨਿਯਮ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦੂਜੀ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਆਪਣੀ ਨਿਰਧਾਰਿਤ ਹਾਊਸ ਯੂਨੀਫਾਰਮ (House Uniform) ਪਾ ਕੇ ਆਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਿਯਮਿਤ ਸਕੂਲ ਯੂਨੀਫਾਰਮ ਵਿੱਚ ਆਉਣ ਲਈ ਕਿਹਾ ਗਿਆ ਹੈ।
ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਭਾਰੀ ਬੈਗ ਲਿਆਉਣ ਤੋਂ ਮਨ੍ਹਾ ਕੀਤਾ ਗਿਆ ਹੈ। ਉਹ ਆਪਣੇ ਨਾਲ ਸਿਰਫ਼ ਪਾਣੀ ਦੀ ਬੋਤਲ, ਟਿਫਨ ਬਾਕਸ, ਸਕੂਲ ਡਾਇਰੀ, ਲੋੜੀਂਦਾ ਸਟੇਸ਼ਨਰੀ ਦਾ ਸਾਮਾਨ, ਪ੍ਰਦਰਸ਼ਨੀ (exhibition) ਲਈ ਲੋੜੀਂਦਾ ਪ੍ਰੋਜੈਕਟ ਅਤੇ ਸਿਰਫ਼ ਇੱਕ ਰਫ਼ ਨੋਟਬੁੱਕ (Rough notebook) ਹੀ ਲੈ ਕੇ ਆਉਣ।