ਬੇਅੰਤ ਸਿੰਘ ਕਤਲ ਕਾਂਡ 'ਚ ਸਨਸਨੀਖੇਜ਼ ਖੁਲਾਸਾ! 'ਅੱਤਵਾਦ ਨਹੀਂ, ਆਪਸੀ ਰੰਜਿਸ਼ 'ਚ ਔਰਤ ਨੇ ਕਰਵਾਇਆ ਸੀ ਕਤਲ'- RVS ਮਣੀ (MHA ਸਾਬਕਾ ਅੰਡਰ ਸੈਕਟਰੀ)
ਚੰਡੀਗੜ੍ਹ, 15 ਜੁਲਾਈ 2026- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਨੂੰ ਲੈ ਕੇ ਇੱਕ ਬਹੁਤ ਹੀ ਸਨਸਨੀਖੇਜ਼ ਅਤੇ ਹੈਰਾਨੀਜਨਕ ਦਾਅਵਾ ਸਾਹਮਣੇ ਆਇਆ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੋਈ ਖ਼ਾਲਿਸਤਾਨੀ ਅੱਤਵਾਦੀ ਘਟਨਾ ਨਹੀਂ ਸੀ, ਸਗੋਂ ਇਹ ਇੱਕ ਔਰਤ ਵੱਲੋਂ ਰਚੀ ਗਈ ਆਪਸੀ ਰੰਜਿਸ਼ ਅਤੇ ਸਾਜ਼ਿਸ਼ ਦਾ ਮਾਮਲਾ ਸੀ। ਕੇਂਦਰੀ ਗ੍ਰਹਿ ਮੰਤਰਾਲੇ (MHA) ਵਿੱਚ ਸਾਬਕਾ ਅੰਡਰ ਸੈਕਟਰੀ ਆਰ.ਵੀ.ਐੱਸ. ਮਣੀ (RVS Mani) ਨੇ ਨਿਊਜ਼ ਏਜੰਸੀ ਏ.ਐੱਨ.ਆਈ. (ANI) ਨੂੰ ਦਿੱਤੇ ਆਪਣੇ ਇੱਕ ਤਾਜ਼ਾ ਇੰਟਰਵਿਊ ਵਿੱਚ ਇਹ ਦਾਅਵਾ ਕਰਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਆਰ.ਵੀ.ਐੱਸ. ਮਣੀ ਦੇ ਮੁਤਾਬਕ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੋਈ ਖ਼ਾਲਿਸਤਾਨੀ ਅੱਤਵਾਦੀ ਘਟਨਾ ਨਹੀਂ ਸੀ, ਸਗੋਂ ਇਹ ਇੱਕ ਔਰਤ ਵੱਲੋਂ ਰਚੀ ਗਈ ਆਪਸੀ ਰੰਜਿਸ਼ ਅਤੇ ਸਾਜ਼ਿਸ਼ ਦਾ ਮਾਮਲਾ ਸੀ। ਆਰ.ਵੀ.ਐੱਸ. ਮਣੀ ਨੇ ਆਪਣੇ ਇੰਟਰਵਿਊ ਦੌਰਾਨ ਸਾਫ਼ ਤੌਰ 'ਤੇ ਕਿਹਾ ਹੈ ਕਿ ਉਹ ਇਸ ਹਾਈ-ਪ੍ਰੋਫਾਈਲ ਹੱਤਿਆਕਾਂਡ ਨਾਲ ਜੁੜੇ ਕਈ ਅਜਿਹੇ ਅੰਦਰੂਨੀ ਪਹਿਲੂਆਂ ਦੇ ਇਕਲੌਤੇ ਚਸ਼ਮਦੀਦ/ਗਵਾਹ ਹਨ, ਜੋ ਹਾਲੇ ਤੱਕ ਜਨਤਕ ਨਹੀਂ ਹੋਏ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਨਿੱਜੀ ਅਤੇ ਸਿਆਸੀ ਦੁਸ਼ਮਣੀ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ (MHA) ਵਿੱਚ ਸਾਬਕਾ ਅੰਡਰ ਸੈਕਟਰੀ ਆਰ.ਵੀ.ਐੱਸ. ਮਣੀ (RVS Mani) ਦੇ ਸਨਸਨੀਖੇਜ਼ ਦਾਅਵੇ ਤੋਂ ਬਾਅਦ ਹੁਣ ਇਸ ਇਤਿਹਾਸਕ ਹੱਤਿਆਕਾਂਡ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
- Download Babushahi App
-
-