ਕੈਨੇਡਾ 'ਚ ਸਰੀ ਤੋਂ ਵੈਂਕੂਵਰ ਤੱਕ ਨਿਕਲੇਗੀ ਤਿਰੰਗਾ ਯਾਤਰਾ
ਸਰੀ, 13 ਅਗਸਤ, 2020 : ਫਰੈਂਡਜ਼ ਆਫ ਕੈਨੇਡਾ-ਇੰਡੀਆ ਵੱਲੋਂ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ 15 ਅਗਸਤ 2020 ਨੁੰ ਸਰੀ ਤੋਂ ਵੈਂਕੂਵਰ ਤੱਕ ਪਹਿਲੀ ਤਿਰੰਗਾ ਯਾਤਰਾ ਯਾਨੀ ਤਿਰੰਗਾ ਕਾਰ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਹੈ । ਇਹ ਤਿਰੰਗਾ ਯਾਤਰਾ ਗੁਰੂਕੁਲ ਕਲਚਰਲ ਸੁਸਾਇਟੀ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਤਿਰੰਗਾ ਕਾਰ ਰੈਲੀ ਹੈ ਜੋ 15 ਅਗਸਤ 2020 ਨੂੰ ਬੀਅਰ ਕਰੀਕ ਪਾਰਕ ਸਰੀ ਤੋਂ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਅਤੇ ਆਰਟਸ ਗੈਲਰੀ ਵੈਂਕੂਵਰ ਵਿਖੇ 12.45 ਵਜੇ ਸਮਾਪਤ ਹੋਵੇਗੀ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਵੱਖ ਵੱਖ ਖੇਤਰਾਂ ਤੋਂ ਆਏ ਲੋਕ ਮਜ਼ਬੂਤ ਤੇ ਗਤੀਸ਼ੀਲ ਇੰਡੋ ਕੈਨੇਡੀਅਨ ਭਾਈਚਾਰੇ ਦੀ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦੇਣਗੇ।