Gurdaspur DC ਦਫ਼ਤਰ ਉੱਤੇ ਗ੍ਰੇਨੇਡ ਹਮਲੇ ਦਾ ਦਾਅਵਾ
ਆਦੇਸ਼ ਜਮਾਰੇ, ਨਿਸ਼ਾਨ ਜੌੜੀਆਂ ਗੁਰੱਪ ਨੇ ਭੇਜਿਆ ਵੀਡੀਓ
ਰੋਹਿਤ ਗੁਪਤਾ
ਗੁਰਦਾਸਪੁਰ 17 ਅਕਤੂਬਰ, 2026
ਗੁਰਦਾਸਪੁਰ ਦੇ ਅਧਿਕਾਰਕ ਕੰਮਪਲੈਕਸ ਵਿੱਚ ਸਥਿਤ ਡੀਸੀ ਦਫਤਰ ਤੇ ਗਰਨੇਡ ਹਮਲੇ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਅਧਿਕਾਰੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਕਿ ਕਿਸੇ ਵੀ ਤਰ੍ਹਾਂ ਦਾ ਹਮਲਾ ਡੀਸੀ ਦਫਤਰ ਵਿਖੇ ਹੋਇਆ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਤੇ 16 ਅਕਤੂਬਰ ਦੀ ਰਾਤ ਗਰਨੇਡ ਹਮਲਾ ਕੀਤਾ ਗਿਆ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਹਮਲਾ ਕੁਝ ਸਮਾਂ ਪਹਿਲਾਂ ਪੁਲਿਸ ਚੌਂਕੀਆਂ ਤੇ ਪੁਲਿਸ ਥਾਣਿਆਂ ਤੇ ਹੋਏ ਗਰਨੇਡ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਸ਼ਾਨ ਜੋੜੀਆਂ ਅਤੇ ਆਦੇਸ਼ ਜਮਾਰੇ ਵੱਲੋਂ ਕਰਵਾਇਆ ਗਿਆ ਹੈ। ਹਾਲਾਂਕਿ ਵੀਡੀਓ ਵਿੱਚ ਵੀ ਅਜਿਹਾ ਕੋਈ ਸੰਕੇਤ ਨਹੀਂ ਮਿਲ ਰਿਹਾ ਹੈ ਕਿ ਜਿੱਥੋਂ ਦੀ ਇਹ ਵੀਡੀਓ ਬਣੀ ਹੈ ਉਹ ਡੀਸੀ ਦਫਤਰ ਗੁਰਦਾਸਪੁਰ ਹੀ ਹੈ ਅਤੇ ਨਾ ਹੀ ਕੋਈ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਗੁਰਦਾਸਪੁਰ ਦੇ ਅਧਿਕਾਰਕ ਕੰਪਲੈਕਸ ਵਿੱਚ ਅਜਿਹਾ ਕੋਈ ਹਮਲਾ ਹੋਇਆ ਹੈ।
ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੁਸਤੈਦ ਹੋ ਗਿਆ ਹੈ ਅਤੇ ਬੰਬ ਨਿਰੋਧਕ ਦਸਤੇ ਅਤੇ ਡੋਗ ਸਕਵੈਡ ਨਾਲ ਪੂਰੇ ਅਧਿਕਾਰਕ ਕੰਮਪਲੈਕਸ ਦੀ ਜਾਂਚ ਕੀਤੀ ਗਈ ਹੈ
- Download Babushahi App
-
-