Canada: ਸਰੀ ਵਿਚ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਖ਼ੁਸ਼ੀਆਂ ਨੂੰ ਸਮਰਪਿਤ ‘ਨੇਕੀ ਦੀ ਮਹਿਫ਼ਿਲ’ 29 ਨਵੰਬਰ ਨੂੰ
ਹਰਦਮ ਮਾਨ
ਸਰੀ, 28 ਨਵੰਬਰ 2026-ਕ੍ਰਿਸਮਸ ਅਤੇ ਨਵੇਂ ਸਾਲ ਦੇ ਆਗਮਨ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਨ ਲਈ ਸਰਕਾਰ ਰੈਸਟੋਰੈਂਟ ਵੱਲੋਂ ‘ਕ੍ਰਿਸਮਸ ਐਂਡ ਨਿਊ ਯੀਅਰ ਸੈਲੀਬ੍ਰੇਸ਼ਨ ਅਤੇ ਨੇਕੀ ਦੀ ਮਹਿਫ਼ਿਲ’ ਨਾਮ ਹੇਠ ਵਿਸ਼ੇਸ਼ ਸੰਗੀਤਕ ਤੇ ਮਨੋਰੰਜਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਐਤਵਾਰ, 29 ਨਵੰਬਰ 2026 ਨੂੰ ਆਰੀਆ ਬੈਂਕੁਇਟ ਐਂਡ ਕਨਵੈਨਸ਼ਨ ਸੈਂਟਰ (12350 ਪਟੂਲੋ ਪਲੇਸ), ਸਰੀ ਵਿਖੇ ਸ਼ਾਮ 5 ਵਜੇ ਸ਼ੁਰੂ ਹੋਵੇਗਾ।
ਇਸ ਮਹਿਫ਼ਿਲ ਵਿੱਚ ਪੰਜਾਬੀ ਸੰਗੀਤ ਅਤੇ ਮਨੋਰੰਜਨ ਜਗਤ ਨਾਲ ਜੁੜੇ ਕਲਾਕਾਰ ਹਰਨੇਕ ਰਾਣਾ, ਮੀਨਾਕਸ਼ੀ, ਪਰੈਟੀ ਢਿੱਲੋਂ, ਮੋਮੀ ਢਿੱਲੋਂ, ਸ਼ਾਮ ਪੰਡੋਰੀ ਅਤੇ ਲਾਲ ਪਧਿਆਣਵੀ ਆਪਣੀ ਕਲਾ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਗੋਪੀ ਰਾਏ ਮਿਊਜ਼ਿਕ ਗਰੁੱਪ ਵੱਲੋਂ ਸੰਗੀਤਕ ਸਾਥ ਦਿੱਤਾ ਜਾਵੇਗਾ।
ਪ੍ਰੋਗਰਾਮ ਨੂੰ ਤਿਉਹਾਰਾਂ ਦੇ ਰੰਗਾਂ, ਪੰਜਾਬੀ ਗੀਤ-ਸੰਗੀਤ ਅਤੇ ਮਨੋਰੰਜਨ ਨਾਲ ਭਰਪੂਰ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਖ਼ੁਸ਼ੀਆਂ ਨੂੰ ਭਾਈਚਾਰੇ ਨਾਲ ਸਾਂਝਾ ਕਰਨ ਦੇ ਨਾਲ-ਨਾਲ ਇਸ ਮਹਿਫ਼ਿਲ ਰਾਹੀਂ ਪਿਆਰ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਨੇਕੀ ਦਾ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਹ ਸਮਾਗਮ ਪਰਿਵਾਰਕ ਸਮਾਗਮ ਹੋਵੇਗਾ, ਜਿਸ ਵਿੱਚ ਹਰ ਉਮਰ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਪੰਜਾਬੀ ਭਾਈਚਾਰੇ ਨੂੰ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਇਸ ਸੰਗੀਤਕ ਮਹਿਫ਼ਿਲ ਵਿੱਚ ਸ਼ਾਮਲ ਹੋ ਕੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਹੈ।
- Download Babushahi App
-
-