ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਮੈਗਾ ਖੂਨਦਾਨ ਕੈਂਪ ਅੱਜ
ਕੈਂਪ ਦਾ ਉਦਘਾਟਨ ਸ੍ਰੀ ਸਾਜੀਵ ਸੂਦ ਅਤੇ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਇੰਦਰਜੀਤ ਮੁੰਡੇ ਵੱਲੋਂ ਅਦਾ ਕੀਤੀ ਜਾਵੇਗੀ
ਡਾਕਟਰ ਸੌਰਵ ਕਪੂਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕਰਨ ਦੀ ਕੀਤੀ ਅਪੀਲ
(ਇਸਮਾਈਲ ਏਸ਼ੀਆ)
ਮਾਲੇਰਕੋਟਲਾ, 22 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਰਵਹਿਤਕਾਰੀ ਗਊ ਸੇਵਾ ਪਰਿਵਾਰ ਮਾਲੇਰਕੋਟਲਾ ਵੱਲੋਂ ਚੌਥਾ ਮੈਗਾ ਖੂਨਦਾਨ ਕੈਂਪ 22 ਨਵੰਬਰ, ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੌਰਵ ਕਪੂਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਥਾਨਕ ਬੱਸ ਸਟੈਂਡ ਨੇੜੇ ਸ੍ਰੀ ਕਾਲੀ ਮਾਤਾ ਮੰਦਰ ਦੀ ਧਰਮਸ਼ਾਲਾ ਵਿਖੇ ਅੱਜ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਦੇ ਓ.ਐੱਸ.ਡੀ. ਐੱਸ. ਸੁਖਵਿੰਦਰ ਸੁੱਖੀ ਅਤੇ ਸਨਾਤਨ ਧਰਮ ਸਭਾ ਦੇ ਮੁੱਖ ਸਰਪ੍ਰਸਤ ਆਚਾਰੀਆ ਪੰਡਿਤ ਵਰਿੰਦਰ ਸ਼ਰਮਾ ਸ਼ਿਰਕਤ ਕਰਨਗੇ। ਕੈਂਪ ਦਾ ਉਦਘਾਟਨ ਕੇ.ਪੀ.ਐੱਮ. ਗਰੁੱਪ ਦੇ ਐਮ.ਡੀ ਸਾਜੀਵ ਸੂਦ (ਪ੍ਰਧਾਨ ਡੀ. ਆਈ.ਸੀ.ਸੰਗਰੂਰ ਅਤੇ ਮਲੇਰਕੋਟਲਾ ) ਝੰਡਾ ਲਹਿਰਾਉਣ ਦੀ ਰਸਮ ਕੇ.ਐੱਸ. ਗਰੁੱਪ ਦੇ ਐੱਮ.ਡੀ. ਇੰਦਰਜੀਤ ਮੁੰਡੇ ਵੱਲੋਂ ਅਦਾ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਜੋਂ ਡਾਕਟਰ ਅਨਵਰ ਭਸੌੜ, ਇੰਚਾਰਜ ਮੁੱਖ ਮੰਤਰੀ ਦਫ਼ਤਰ ਧੂਰੀ ਅਤੇ ਚੰਦਨ ਕਲਰਜ਼ ਪ੍ਰਾਈਵੇਟ ਲਿਮਟਿਡ ਦੇ ਅਨਿਲ ਜੈਨ ਸ਼ਿਰਕਤ ਕਰਨਗੇ। ਦੀਪ ਜਗਾਉਣ ਦੀ ਰਸਮ ਚਿੱਲ ਰੋਲਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੁਕੇਸ਼ ਦੁਆ ਅਤੇ ਸ਼੍ਰੀ ਗਿਰਨਾਰ ਮੈਟਲਜ਼ ਤੇ ਕਮਲਾ ਮੈਟਲਜ਼ ਪ੍ਰਾਈਵੇਟ ਲਿਮਟਿਡ ਦੇ ਸੁਰੇਸ਼ ਕੁਮਾਰ ਜੈਨ ਵੱਲੋਂ ਅਦਾ ਕੀਤੀ ਜਾਵੇਗੀ।
ਇਸ ਮੌਕੇ ਵਿਸ਼ੇਸ਼ ਮਹੱਤਵ ਵਾਲੇ ਮਹਿਮਾਨਾਂ ਵਜੋਂ ਸਾਬਕਾ ਆਈ.ਏ.ਐੱਸ. ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਅਤੇ ਡਾਕਟਰ ਬਲਵਿੰਦਰ ਵਿਰਦੀ, ਵਿਰਦੀ ਹਸਪਤਾਲ ਵੀ ਸ਼ਿਰਕਤ ਕਰਨਗੇ।ਡਾਕਟਰ ਸੌਰਵ ਕਪੂਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਸਮਾਜ ਸੇਵਾ ਹੈ, ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕਰਨ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਕੀਤਾ ਗਿਆ ਖੂਨਦਾਨ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦਾ ਸਾਧਨ ਬਣ ਸਕਦਾ ਹੈ।
- Download Babushahi App
-
-