ਆਖਿਰ ਪੁਰਾਣਾ ਤਰੀਕਾ ਆਇਆ ਕੰਮ: ਕਾਗਜ਼-ਕਲਮ-ਦੱਸੇਗੀ ਪਾਸ ਜਾਂ ਫੇਲ?
ਤਕਨੀਕੀ ਖਰਾਬੀ ਕਾਰਨ ਪ੍ਰਭਾਵਿਤ ਹੋਏ ਵਿਦਿਆਰਥੀਆਂ ਲਈ 4 ਦਸੰਬਰ ਨੂੰ ਕਾਗਜ਼-ਅਧਾਰਤ ਪ੍ਰੀਖਿਆ ਦਾ ਐਲਾਨ
-ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਵੱਲੋਂ ਫੈਸਲੇ ਦਾ ਸਵਾਗਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਨਵੰਬਰ 2026:-ਨਿਊਜ਼ੀਲੈਂਡ ਦੀ ਸਿੱਖਿਆ ਮੰਤਰੀ ਮਾਨਯੋਗ ਐਰਿਕਾ ਸਟੈਨਫੋਰਡ ਨੇ ਪਿਛਲੇ ਹਫ਼ਤੇ 12 ਨਵੰਬਰ ਨੂੰ ਹੋਈ ਪ੍ਰੀਖਿਆ ਦੌਰਾਨ ਆਈ ਵੱਡੀ ਤਕਨੀਕੀ ਰੁਕਾਵਟ ਤੋਂ ਬਾਅਦ ਐਨ.ਜ਼ੈੱਡ.ਕਿਊ.ਏ. (NZQ1) ਵੱਲੋਂ ਵਿਦਿਆਰਥੀਆਂ ਨੂੰ ਐਨ.ਸੀ.ਈ.ਏ. (N351) ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ ਦੁਬਾਰਾ (4 ਦਸੰਬਰ) ਦੇਣ ਦਾ ਮੌਕਾ ਦੇਣ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਈ ਡਿਜੀਟਲ ਪ੍ਰੀਖਿਆ ਦੌਰਾਨ ਸਰਵਰ ਵਿੱਚ ਆਈ 35 ਮਿੰਟ ਦੀ ਖਰਾਬੀ ਕਾਰਨ ਕਈ ਵਿਦਿਆਰਥੀਆਂ ਦੇ ਲਿਖੇ ਹੋਏ ਲੇਖਾਂ ਦੇ 1400 ਤੱਕ ਸ਼ਬਦ ਉੱਡ ਗਏ ਸਨ।
ਸਿੱਖਿਆ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿਸਟਮ ਇਨ੍ਹਾਂ ਵਿਦਿਆਰਥੀਆਂ ਨੂੰ ਸਹੂਲਤ ਦੇਣ ਵਿੱਚ ਨਾਕਾਮ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਉਸ ਚੀਜ਼ ਦੀ ਕੀਮਤ ਨਹੀਂ ਚੁਕਾਉਣੀ ਚਾਹੀਦੀ ਜੋ ਪੂਰੀ ਤਰ੍ਹਾਂ ਉਨ੍ਹਾਂ ਦੇ ਵੱਸ ਤੋਂ ਬਾਹਰ ਸੀ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਦੀ ਇਹ ਪੱਕੀ ਇੱਛਾ ਸੀ ਕਿ ਸਿਰਫ਼ ਅੰਦਾਜ਼ਨ ਗ੍ਰੇਡਾਂ (derived grades) ’ਤੇ ਨਿਰਭਰ ਰਹਿਣ ਦੀ ਬਜਾਏ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ। ਦੇਸ਼ ਭਰ ਵਿੱਚ ਆਈ ਇਸ ਵੱਡੀ ਰੁਕਾਵਟ ਅਤੇ ਅਸਾਧਾਰਨ ਹਾਲਾਤਾਂ ਨੂੰ ਦੇਖਦੇ ਹੋਏ ਉਹ ਪਿਛਲੇ ਇੱਕ ਹਫ਼ਤੇ ਤੋਂ ਐਨ.ਜ਼ੈੱਡ.ਕਿਊ.ਏ. ਨਾਲ ਮਿਲ ਕੇ ਕੰਮ ਕਰ ਰਹੇ ਸਨ ਤਾਂ ਜੋ ਵਿਦਿਆਰਥੀਆਂ ਨਾਲ ਪੂਰਾ ਇਨਸਾਫ਼ ਹੋ ਸਕੇ। ਇਨ੍ਹਾਂ ਵਿਦਿਆਰਥੀਆਂ ਨੇ ਪੂਰਾ ਸਾਲ ਸਖ਼ਤ ਮਿਹਨਤ ਕੀਤੀ ਹੈ ਅਤੇ ਉਹ ਇਸ ਗੱਲ ਦੇ ਹੱਕਦਾਰ ਹਨ ਕਿ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਉਨ੍ਹਾਂ ਦੇ ਨਤੀਜਿਆਂ ਵਿੱਚ ਦਿਖਾਈ ਦੇਵੇ।
ਮੰਤਰੀ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਐਨ.ਜ਼ੈੱਡ.ਕਿਊ.ਏ. ਵੱਲੋਂ 4 ਦਸੰਬਰ ਦੀ ਸਵੇਰ ਨੂੰ ਇੱਕ ਵਿਕਲਪਿਕ ਰੀ-ਸਿਟ (ਦੁਬਾਰਾ ਪ੍ਰੀਖਿਆ) ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਪਿਛਲੇ ਹਫ਼ਤੇ ਲੈਵਲ 2 ਅੰਗਰੇਜ਼ੀ ਦੀ ਪ੍ਰੀਖਿਆ ਲਈ ਦਾਖਲ ਹੋਏ ਸਾਰੇ 45,000 ਦੇ ਕਰੀਬ ਵਿਦਿਆਰਥੀ ਬੈਠ ਸਕਦੇ ਹਨ। ਡਿਜੀਟਲ ਪਲੇਟਫਾਰਮ ਤੋਂ ਹੋਣ ਵਾਲੀ ਕਿਸੇ ਵੀ ਹੋਰ ਰੁਕਾਵਟ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਇਹ ਦੁਬਾਰਾ ਪ੍ਰੀਖਿਆ ਸਿਰਫ਼ ਕਾਗਜ਼-ਅਧਾਰਤ (paper-based) ਹੋਵੇਗੀ ਅਤੇ ਇਸ ਲਈ 2027 ਦੀ ਪ੍ਰੀਖਿਆ ਵਾਸਤੇ ਤਿਆਰ ਕੀਤਾ ਜਾ ਰਿਹਾ ਪੇਪਰ ਵਰਤਿਆ ਜਾਵੇਗਾ।
- Download Babushahi App
-
-