ਐਂਟੀ ਡਰੋਨ ਸਿਸਟਮ ਵੱਲੋਂ ਨੋਟ ਕੀਤੀ ਗਈ ਹਰਕਤ ਤੋਂ ਬਾਅਦ ਚਲਾਈ ਤਲਾਸ਼ੀ ਮੁਹਿੰਮ
ਸਰਹੱਦੀ ਖੇਤਰ ਦੇ ਖੇਤਾਂ ਇਕ ਕਿਲੋ ਤੋਂ ਵੱਧ ਹੈਰੋਇਨ ਹੋਈ ਰਿਕਵਰ
ਰੋਹਿਤ ਗੁਪਤਾ
ਗੁਰਦਾਸਪੁਰ 22 ਨਵੰਬਰ
21 ਨਵੰਬਰ ਦੀ ਰਾਤ ਨੂੰ 9 :10 ਮਿਨਟ ਤੇ ਪੰਜਾਬ ਪੁਲਿਸ ਦੀ ਐਂਟੀ ਡਰੋਨ ਸਿਸਟਮ ਟੀਮ ਨੇ ਬੀਓਪੀ ਚੰਦੂਵਾਡਾਲਾ ਦੇ ਖੇਤਰ ਵਿੱਚ ਇੱਕ ਸ਼ੱਕੀ ਡਰੋਨ ਦੀ ਹਰਕਤ ਨੋਟ ਕੀਤੀ ਗਈ ਜਿਸ ਤੋਂ ਬਾਅਦ ਐਂਟ ਡਰੋਨ ਸਿਸਟਮ ਵੱਲੋਂ ਤੁਰੰਤ, ਬੀਐਸਐਫ ਨੂੰ ਸੂਚਿਤ ਕੀਤਾ ਗਿਆ ਅਤੇ ਬੀਐਸਐਫ ਨਾਲ ਮਿਲ ਕੇ ਨਜ਼ਦੀਕੀ ਇਲਾਕਿਆਂ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ।
ਤਲਾਸ਼ੀ ਦੌਰਾਨ, ਪਿੰਡ ਡਿਡੋਵਾਲ ਦੇ ਨੇੜੇ ਇੱਕ ਖੇਤ ਵਿੱਚੋਂ ਇੱਕ ਪੀਲੇ ਰੰਗ ਦਾ ਪੈਕੇਟ ਬਰਾਮਦ ਕੀਤਾ ਗਿਆ । ਜਿਸ ਨੂੰ ਖੋਲਣ ਉਪਰੰਤ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦਾ ਭਾਰ ਇਕ ਕਿਲੋ 13 ਗ੍ਰਾਮ ਨਿਕਲਿਆ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਸੰਬੰਧਿਤ ਥਾਣਾ ਕਲਾਨੌਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਹੈਰੋਇਨ ਕਿਸ ਦੇ ਲਈ ਭੇਜੀ ਗਈ ਸੀ ।
- Download Babushahi App
-
-