ਖੰਨਾ ਦੇ ਪਿੰਡ ਜੈਪੁਰਾ ਨੇੜੇ ਵਾਪਰੇ ਹਾਦਸੇ 'ਚ ਪਤੀ ਨਗਿੰਦਰ ਸਿੰਘ ਦੀ ਮੌਤ
ਖੇਤਾਂ ਦੀ ਅੱਗ ਦੇ ਧੂੰਏਂ ਕਾਰਨ ਹੋਏ ਹਾਦਸੇ 'ਚ ਪਹਿਲਾਂ ਪਤਨੀ ਮਨਜੀਤ ਕੌਰ ਨੇ ਤੋੜਿਆ ਸੀ ਦਮ; ਪਿੰਡ ਸ਼ਾਹਪੁਰ 'ਚ ਸੋਗ ਦੀ ਲਹਿਰ
Ravinder Singh
ਖੰਨਾ/ਸ਼ਾਹਪੁਰ, 21 ਨਵੰਬਰ, 2026: ਦੋ ਦਿਨ ਪਹਿਲਾਂ ਖੰਨਾ ਦੇ ਪਿੰਡ ਜੈਪੁਰਾ ਨੇੜੇ ਵਾਪਰੇ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਪਿੰਡ ਸ਼ਾਹਪੁਰ ਦੇ ਇੱਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਵਾਪਰੇ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨਗਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਇਸੇ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਵੀ ਦਮ ਤੋੜ ਚੁੱਕੀ ਸੀ। ਪਤੀ-ਪਤਨੀ ਦੋਵਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਸ਼ਾਹਪੁਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਖੇਤਾਂ ਦੀ ਅੱਗ ਅਤੇ ਧੂੰਏਂ ਕਾਰਨ ਵਾਪਰੇ ਹਾਦਸਿਆਂ ਨੇ ਵਧਾਈ ਚਿੰਤਾ
ਇਸ ਦੁਖਦਾਈ ਘਟਨਾ ਨਾਲ ਜਿੱਥੇ ਪੀੜਤ ਪਰਿਵਾਰ 'ਤੇ ਗਮਾਂ ਦਾ ਕਹਿਰ ਟੁੱਟਿਆ ਹੈ, ਉੱਥੇ ਹੀ ਖੇਤਾਂ ਵਿੱਚ ਲੱਗ ਰਹੀ ਅੱਗ ਅਤੇ ਇਸ ਦੇ ਸੰਘਣੇ ਧੂੰਏਂ ਕਾਰਨ ਵਾਪਰ ਰਹੇ ਹਾਦਸਿਆਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਅਤੇ ਆਮ ਲੋਕਾਂ ਲਈ ਗੰਭੀਰ ਚਿੰਤਾ ਖੜ੍ਹੀ ਕਰ ਦਿੱਤੀ ਹੈ। ਸਥਾਨਕ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਡੂੰਘਾ ਦੁੱਖ ਅਤੇ ਸੋਗ ਪਾਇਆ ਜਾ ਰਿਹਾ ਹੈ।
- Download Babushahi App
-
-