ਤਰਨਤਾਰਨ ASI ਇਕਬਾਲ ਸਿੰਘ ਕਤਲ ਕਾਂਡ ਮਾਮਲਾ: ਪੁਲਿਸ ਅਤੇ ਮੁਲਜ਼ਮਾਂ ਵਿਚਾਲੇ Encounter
11 ਅਕਤੂਬਰ ਨੂੰ ਨੌਸ਼ਹਿਰਾ ਪੰਨੂਆਂ ਵਿਖੇ ਹੋਇਆ ਸੀ ਕਤਲ
Ravi Jakhu
ਮੋਹਾਲੀ/ਜ਼ੀਰਕਪੁਰ, 20 ਨਵੰਬਰ, 2026: ਤਰਨਤਾਰਨ ਵਿਖੇ ਏ.ਐੱਸ.ਆਈ. (ASI) ਇਕਬਾਲ ਸਿੰਘ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਮੁਲਜ਼ਮਾਂ ਅਤੇ ਪੰਜਾਬ ਪੁਲਿਸ ਵਿਚਾਲੇ ਅੱਜ ਵੱਡਾ ਮੁਕਾਬਲਾ (Encounter) ਹੋਇਆ। ਪੁਲਿਸ ਨੇ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਸਥਿਤ ਕੇ.ਐੱਮ.ਜੀ. (KMG) ਹੋਟਲ ਵਿੱਚ ਮੁਲਜ਼ਮਾਂ ਨੂੰ ਘੇਰ ਕੇ ਐਨਕਾਊਂਟਰ ਕੀਤਾ। ਜ਼ਿਕਰਯੋਗ ਹੈ ਕਿ ਬੀਤੀ 11 ਅਕਤੂਬਰ ਨੂੰ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਵਿਖੇ ਏ.ਐੱਸ.ਆਈ. ਇਕਬਾਲ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
- Download Babushahi App
-
-