ਸੂਬੇਦਾਰ ਬਣੇ ਸਤਿਨਾਮ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਆਰਮੀ ਦੇ ਉੱਚ ਅਫ਼ਸਰ
ਖੰਨਾ, 5 ਨਵੰਬਰ ( ਰਵਿੰਦਰ ਢਿੱਲੋ )
ਨੇੜਲੇ ਪਿੰਡ ਕਿਸ਼ਨਗੜ੍ਹ ਦੇ ਨਾਇਬ ਸੂਬੇਦਾਰ ਸਤਿਨਾਮ ਸਿੰਘ ਨੂੰ ਤਰੱਕੀ ਮਿਲਣ ਤੇ ਸੂਬੇਦਾਰ ਬਣਨ 'ਤੇ ਸਟਾਰ ਲਗਾਉਣ ਦੀ ਰਸਮ ਆਰਮੀ ਦੇ ਉੱਚ ਅਫਸਰਾਂ ਵੱਲੋਂ ਅਦਾ ਕੀਤੀ ਗਈ। ਥਾਣੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੂਬੇਦਾਰ ਸਤਿਨਾਮ ਸਿੰਘ ਪੰਜਾਬ ਪੁਲੀਸ ਦੇ ਰਿਟਾਇਰਡ ਹੌਲਦਾਰ ਮਲਕੀਤ ਸਿੰਘ ਦੇ ਹੋਣਹਾਰ ਸਪੁੱਤਰ ਹਨ। ਉਹਨਾਂ ਦੱਸਿਆ ਕਿ ਸੂਬੇਦਾਰ ਸਤਿਨਾਮ ਸਿੰਘ ਕਰੀਬ 19 ਸਾਲ ਤੋਂ ਆਰਮੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਨਾਇਬ ਸੂਬੇਦਾਰ ਤੋਂ ਬਤੌਰ ਸੂਬੇਦਾਰ ਤਰੱਕੀ ਹਾਸਿਲ ਕਰਨ ਤੇ ਰਿਸ਼ਤੇਦਾਰਾਂ, ਸਕੇ-ਸੰਬੰਧੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਆਰਮੀ ਦੇ ਉੱਚ ਅਫਸਰਾਂ ਨੇ ਸੂਬੇਦਾਰ ਸਤਨਾਮ ਸਿੰਘ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਬਹਾਦਰੀ ਸਦਕਾ ਹੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
- Download Babushahi App
-
-