ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰੀਂ ਆ ਰਹੇ ਪੰਜਾਬ - ਕੀ ਸਿੱਖਾਂ ਦੀ ਕੁਲਨਾਸ਼ ਦਾ, ਫਾਂਸੀ ਤੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਲੁੱਟ ਦਾ ਮਿਲੂ ਜਵਾਬ -ਖਾਲੜਾ ਮਿਸ਼ਨ
ਚੰਡੀਗੜ੍ਹ, 19 ਅਕਤੂਬਰ 2026: ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਅੱਜ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਪੰਜਾਬ ਆ ਰਿਹਾ ਹੈ, ਤਾਂ ਕੀ ਉਹ ਸਿੱਖਾਂ ਦੀ ਕੁਲਨਾਸ਼ ਦੇ ਮਹਾਂ ਦੋਸ਼ੀ ਨਰਸਿਮਹਾ ਰਾਓ ਨੂੰ ਭਾਰਤ ਰਤਨ ਦੇਣ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਨਸ਼ਿਆਂ ਦੇ ਦੋਸ਼ੀਆਂ ਨੂੰ ਬਚਾਉਣ ਦਾ ਜਵਾਬ ਦੇਵੇਗਾ
ਉਨ੍ਹਾਂ ਕਿਹਾ ਕਿ ਕੀ ਭਾਜਪਾ ਈਡੀ ਅਧਿਕਾਰੀ ਸਰਦਾਰ ਨਿਰੰਜਨ ਸਿੰਘ ਤੋਂ ਰਾਜਜੀਤ ਸਿੰਘ ਦੇ ਮਾਮਲੇ ਦੀ ਜਾਂਚ ਖੋਹ ਕੇ ਕਿਸੇ ਹੋਰ ਨੂੰ ਦੇਣ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਏਗੀ? ਕੀ ਉਹ ਦੱਸੇਗੀ ਕਿ ਮੁੰਦਰਾ ਬੰਦਰਗਾਹ ਤੋਂ ਫੜੇ ਗਏ ਡਰਗ ਚੂਹੇ ਕਿਓ ਖਾ ਜਾਦੇਂ
ਉਨ੍ਹਾਂ ਕਿਹਾ ਕਿ ਫੌਜੀ ਹਮਲੇ,ਨਵੰਬਰ 1984 ਦੇ ਕਤਲੇਆਮ ਨਾਲ ਸਬੰਧਤ ਫ਼ਾਈਲਾਂ 42 ਸਾਲਾਂ ਬਾਅਦ ਵੀ ਜਨਤਕ ਕਿਉਂ ਨਹੀਂ ਕੀਤੀਆਂ ਜਾ ਰਹੀਆਂ?
ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਮੰਨੂਵਾਦੀ ਧਿਰਾਂ ਨੇ ਪੰਜਾਬ ਦੇ ਪਾਣੀ, ਬਿਜਲੀ ਇਲਾਕੇ ਲੁਟੇ ,ਰਾਜਧਾਨੀ ਖੋਹੀ ,ਫ਼ੌਜੀ ਹਮਲੇ , ਝੂਠੇ ਮੁਕਾਬਲਿਆਂ ਅਤੇ ਨਸ਼ਿਆਂ ਰਾਹੀਂ ਕੁਲਨਾਸ਼ ਹੋਈ, ਪਰ ਅੱਜ ਤੱਕ ਵੱਖ-ਵੱਖ ਰੰਗਾਂ ਦੀਆਂ ਧਿਰਾਂ ਵੱਲੋਂ ਇਨ੍ਹਾਂ ਮਸਲਿਆਂ ਵਿੱਚ ਨਿਆਂ ਦੇਣ ਦੀ ਬਜਾਏ ਸਿੱਖਾਂ ਨਾਲ ਮਖੌਲ ਕੀਤਾ ਜਾ ਰਿਹਾ ਹੈ ਅਤੇ ਲਾਸ਼ਾਂ ਉੱਤੇ ਭੰਗੜੇ ਪਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕੀ ਅਧਰਮੀਆਂ ਅਤੇ ਝੂਠੇ ਧਰਮੀਆਂ ਨੇ ਪੰਜਾਬ ਨੂੰ ਸ਼ਮਸ਼ਾਨਘਾਟ ਵਿੱਚ ਬਦਲ ਦਿੱਤਾ ਹੈ। ਖਾਲੜਾ ਮਿਸ਼ਨ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਭਾਈ ਪਰਮਿੰਦਰ ਸਿੰਘ ਝੋਟੇ ਵਰਗੇ ਨੌਜਵਾਨ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਜਨਮ ਲੈਣ, ਤਾਂ ਜੋ ਪੰਜਾਬ ਮੰਨੂਵਾਦੀ ਧਿਰਾਂ ਅਤੇ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਪਾ ਸਕੇ।
ਉਨ੍ਹਾਂ ਕਿਹਾ ਕਿ ਵੇਖਣ ਨੂੰ ਭਾਵੇਂ ਰਾਜਨੀਤਿਕ ਪਾਰਟੀਆਂ ਅੱਡ -ਅੱਡ ਹਨ ਪਰ ਇਨ੍ਹਾਂ ਦਾ ਸਾਂਝਾ ਏਜੰਡਾ ਸਿੱਖੀ ਨਾਲ ਵੈਰ ਕਮਾਉਣਾ ਅਤੇ ਕਾਤਲਾਂ ਨੂੰ ਬਚਾਉਣਾ ਹੈ।
ਉਨ੍ਹਾਂ ਕਿਹਾ ਕਿ ਭਾਈ ਪਰਮਿੰਦਰ ਸਿੰਘ ਦੇ ਕਤਲ ਅਤੇ ਨਸ਼ਿਆਂ ਰਾਹੀਂ ਹੋਈ ਕੁਲਨਾਸ਼ ਦੀ ਪੜਤਾਲ ਲਈ ਵਿਸ਼ੇਸ਼ ਕਮਿਸ਼ਨ ਬਣਨਾ ਚਾਹੀਦਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਕਿਵੇਂ ਰਾਜਨੀਤਿਕ ਲੋਕਾਂ ਅਤੇ ਪੁਲਿਸ ਦੇ ਗੱਠਜੋੜ ਨੇ ਪੰਜਾਬ ਨੂੰ ਬਰਬਾਦ ਕੀਤਾ।
- Download Babushahi App
-
-