ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਛੱਤ ਬੀੜ ਦੇ ਚਿੜੀਆ ਘਰ ਵਿੱਚ ਤੱਕੇ ਭਾਂਤ ਭਾਂਤ ਦੇ ਪੰਛੀ
ਅਸ਼ੋਕ ਵਰਮਾ
ਗੋਨਿਆਣਾ,19 ਅਕਤੂਬਰ 2026 :ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਿਦਿਅਕ ਸੈਰ ਕਰਵਾਉਂਦਿਆਂ ਚੰਡੀਗੜ੍ਹ ਨੇੜਲੇ ਛੱਤ ਬੀੜ ਚਿੜੀਆ ਘਰ ਦਾ ਟੂਰ ਲਾਇਆ ਗਿਆ । ਇਸ ਮੌਕੇ ਪਿੰਡ ਸਰਪੰਚ ਮਨਜੀਤ ਕੌਰ ਨੇ ਰਣਜੀਤ ਸਿੰਘ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਜੀ ਮੌਜੂਦਗੀ ਵਿੱਚ ਬੱਚਿਆਂ ਦੀ ਬੱਸ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਸਕੂਲ ਮੁਖੀ ਮੈਡਮ ਸ਼੍ਰੀਮਤੀ ਅਨੁਪਮ ਦੀ ਅਗਵਾਈ ਹੇਠ ਸਕੂਲ ਦੇ ਤੀਸਰੀ ਚੌਥੀ ਪੰਜਵੀਂ ਦੇ ਕੁੱਲ 65 ਬੱਚਿਆਂ ਵੱਲੋਂ ਇਸ ਵਿਦਿਅਕ ਟੂਰ ਵਿੱਚ ਹਿੱਸਾ ਲਿਆ ਗਿਆ। ਇਸ ਵਿਦਿਅਕ ਟੂਰ ਦੇ ਇੰਚਾਰਜ ਸ. ਰਜਿੰਦਰ ਸਿੰਘ ਅਤੇ ਮੈਡਮ ਸ਼੍ਰੀਮਤੀ ਸੁਮਨ ਲਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਲਈ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਵਿਦਿਅਕ ਸੈਰਾਂ ਦੀ ਬਹੁਤ ਮਹੱਤਤਾ ਹੈ ਜਿਸ ਦੇ ਚਲਦਿਆਂ ਵਿਦਿਆਰਥੀਆਂ ਨੂੰ ਛੱਤਬੀੜ ਚਿੜੀਆ ਘਰ ਵਿਖੇ ਲਜਾ ਕੇ ਭਾਂਤ ਭਾਂਤ ਦੇ ਪੰਛੀਆਂ ਅਤੇ ਜਾਨਵਰਾਂ ਦੇ ਰੂਬਰੂ ਕਰਵਾਇਆ ਗਿਆ ਹੈ। ਕਿਉਂਕਿ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ।
- Download Babushahi App
-
-