ਸ਼ਹਿਰ ਅੰਦਰ ਪੁੱਲ ਦੀਆਂ ਲਾਈਟਾਂ ਦਾ 6 ਮਹੀਨਿਆਂ ਤੋਂ ਦੀਵਾ ਗੁੱਲ
ਹਨੇਰੇ ਵਿਚ ਡੁੱਬੀਆਂ ਰਹਿੰਦੀਆਂ ਹਨ ਰਾਤ ਨੂੰ ਗਲੀਆਂ
ਜਗਰਾਓਂ, 16 ਅਕਤੂਬਰ (ਦੀਪਕ ਜੈਨ) : ਜਗਰਾਓਂ ਸ਼ਹਿਰ ਜਿਸ ਦੀ ਪਹਿਚਾਨ ਪੂਰੀ ਦੁਨੀਆ ਅੰਦਰ ਰੋਸ਼ਨੀ ਦੇ ਮੇਲੇ ਕਾਰਨ ਹੁੰਦੀ ਹੈ ਅਤੇ ਇਸ ਨੂੰ ਰੋਸ਼ਨੀਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਪਰ ਅੱਜ ਕੱਲ ਸ਼ਹਿਰ ਅੰਦਰ ਦੀਆਂ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ। ਰੇਲਵੇ ਓਵਰ ਬ੍ਰਿਜ ਉੱਪਰ ਲੱਗੀਆਂ ਕੁੱਲ 45 ਫਲੱਡ ਲਾਈਟਾਂ ਵਿਚੋਂ ਸਿਰਫ ਦੋ ਹੀ ਜਗ ਰਹੀਆਂ ਹੁੰਦੀਆਂ ਹਨ ਜੋ ਕਿ ਕਰੀਬ ਪਿਛਲੇ 6 ਮਹੀਨਿਆਂ ਤੋਂ ਬੰਦ ਪਈਆਂ ਹਨ। ਇਥੋਂ ਤੱਕ ਕੀ ਸ਼ਹਿਰ ਦੇ 23 ਵਾਰਡਾਂ ਅੰਦਰ ਲੱਗੀਆਂ ਕਈ ਸਟਰੀਟ ਲਾਈਟਾਂ ਕਈ ਦਿਨਾਂ ਤੋਂ ਬੰਦ ਪਈਆਂ ਹਨ। ਜਿਨਾਂ ਨੂੰ ਠੀਕ ਕਰਨ ਲਈ ਸਰਕਾਰੀ ਅਮਲਾ ਅਤੇ ਅਫਸਰ ਜਾਂ ਪ੍ਰਧਾਨਗੀ ਦੇ ਅਹੁਦਿਆਂ ਤੇ ਬੈਠ ਕੇ ਜਿੰਮੇਵਾਰ ਆਪਣੀ ਜਿੰਮੇਵਾਰੀ ਨਹੀਂ ਸਮਝਦੇ। ਜਦ ਕਿ ਨਗਰ ਕੌਂਸਲ ਦਾ ਪ੍ਰਧਾਨ ਸੱਤਾਧਿਰ ਦਾ ਹੋਣ ਤੇ ਵੀ ਸਟਰੀਟ ਲਾਇਟਾ ਦਾ ਬੁਰਾ ਹਾਲ ਹੈ। ਨਗਰ ਕੌਂਸਲ ਦੀ ਸਟਰੀਟ ਲਾਈਟਾਂ ਲਈ ਕੀਤੀ ਜਾ ਰਹੀ ਅਵੇਸਲੇ ਪਨ ਦਾ ਅਪਰਾਧਿਕ ਲੋਕ ਫਾਇਦਾ ਉਠਾਉਂਦੇ ਹਨ ਅਤੇ ਰਾਤ ਨੂੰ ਚੋਰੀ ਜਾਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਸ਼ਹਿਰ ਦੇ ਅੰਦਰ ਕਈ ਮੁਹੱਲੇ ਤਾਂ ਐਸੇ ਹਨ ਜਿੱਥੇ ਨਗਰ ਕੌਂਸਲ ਦੇ ਸਟਰੀਟ ਲਾਇਟ ਵਿਭਾਗ ਦੇ ਮੁਲਾਜ਼ਮ ਕਦੇ ਫੋਨ ਕਰਨ ਮਗਰੋਂ ਵੀ ਸਟਰੀਟ ਲਾਈਟ ਠੀਕ ਕਰਨ ਨਹੀਂ ਆਏ।
ਪੁੱਲ ਉੱਪਰ ਬੰਦ ਲਾਈਟਾਂ ਦਾ ਦ੍ਰਿਸ਼। (ਗੋਲਡੀ)
ਕੀ ਕਹਿਣਾ ਹੈ ਈ.ਓ ਦਾ
ਪੁੱਲ ਉੱਪਰ ਤੇ ਸਟਰੀਟ ਲਾਈਟ ਦੀ ਸਮੱਸਿਆ ਬਾਰੇ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਦਿਵਾਲੀ ਤੋਂ ਪਹਿਲਾਂ ਪੂਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ।
- Download Babushahi App
-
-