ਜ਼ਿਲ੍ਹਾ ਲਿਖਾਰੀ ਸਭਾ ਦੀ ਮਹੀਨੇਵਾਰ ਇਕੱਤਰਤਾ ਵਿੱਚ ਪੜ੍ਹੀਆਂ ਉਸਾਰੂ ਰਚਨਾਵਾਂ
-ਅਮਰਬੀਰ ਚੀਮਾ ਦੀ ਪਲੇਠੀ ਪੁਸਤਕ 'ਸਫਰਾਂ ਦਾ ਸਰਮਾਇਆ' ਜਲਦ ਹੋਵੇਗੀ ਪਾਠਕਾਂ ਦੇ ਹੱਥਾਂ 'ਚ-ਪਰਮਜੀਤ ਕੌਰ ਸਰਹਿੰਦ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 12 ਅਕਤੂਬਰ () ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਵਿਖੇ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਸਭਾ ਦੀ ਮਹੀਨੇਵਾਰ ਇਕਤਰਤਾ ਕੀਤੀ ਗਈ। ਇਸ ਮੌਕੇ ਬੀਬੀ ਪਰਮਜੀਤ ਕੌਰ ਸਰਹਿੰਦ, ਮੈਡਮ ਪ੍ਰੇਮ ਲਤਾ ਤੇ ਬਲਤੇਜ ਸਿੰਘ ਬਠਿੰਡਾ ਮੰਚ 'ਤੇ ਸੁਸ਼ੋਭਿਤ ਰਹੇ, ਜਦਕਿ ਸਭਾ ਦੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਮੰਚ ਸੰਚਾਲਨ ਕੀਤਾ। ਇਕਤਰਤਾ ਦੌਰਾਨ ਸ਼ੁਰੂਆਤ ਮੌਕੇ ਲਿਖਾਰੀ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਦੇ ਨੌਜਵਾਨ ਭਾਣਜੇ ਦਵਿੰਦਰਜੀਤ ਸਿੰਘ ਦੀ ਬੇਵਕਤੀ ਮੌਤ ਉੱਤੇ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲਿਖਾਰੀ ਸਭਾ ਵਿੱਚ ਪਹਿਲੀ ਵਾਰ ਪਹੁੰਚੇ ਬਲਦੇਵ ਜਲਾਲ ਨੂੰ ਜੀ ਆਇਆਂ ਆਖਦਿਆਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਕਰਵਾਏ ਕਵੀ ਦਰਬਾਰ ਦੌਰਾਨ ਅਜਮੇਰ ਸਿੰਘ ਮਾਨ ਨੇ 'ਕਵਿਤਾ', ਤਵਿੰਦਰ ਸਿੰਘ ਚੱਢਾ ਨੇ 'ਗੁਬਾਰਾ', ਬਲਤੇਜ ਸਿੰਘ ਬਠਿੰਡਾ ਨੇ 'ਰਾਵਣ', ਪ੍ਰੇਮ ਲਤਾ ਨੇ 'ਝੂਠ ਦਾ ਬੋਲਬਾਲਾ', ਅਮਰਬੀਰ ਸਿੰਘ ਚੀਮਾ ਨੇ 'ਹਿਜ਼ਰਾਂ ਦੀ ਸੂਲੀ', ਅਵਤਾਰ ਸਿੰਘ ਪੁਆਰ ਨੇ 'ਗਜ਼ਲ', ਬਲਦੇਵ ਜਲਾਲ ਨੇ 'ਦਿਵਾਲੀ-ਬੋਟ', ਪਰਮਜੀਤ ਕੌਰ ਸਰਹਿੰਦ ਨੇ 'ਅਸੀਂ ਕੁਝ ਸਮਝਿਆ ਸੀ ਹੋਰ, ਉਹ ਕੁਝ ਹੋਰ ਨਿਕਲੇ ਨੇ' ਨਾਮਕ ਰਚਨਾਵਾਂ ਨਾਲ ਹਾਜ਼ਰੀ ਲਵਾਈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੜ੍ਹੀਆਂ ਰਚਨਾਵਾਂ ਦੀ ਪੜਚੋਲ ਕੀਤੀ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲਿਖਾਰੀ ਸਭਾ ਦੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ 'ਸਫ਼ਰਾਂ ਦਾ ਸਰਮਾਇਆ' ਛਪਾਈ ਅਧੀਨ ਹੈ, ਜਿਸਨੂੰ ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਪਹੁੰਚੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਲਿਖਾਰੀ ਸਭਾ ਦੇ ਸੀਨੀਅਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਦਿਆਂ ਸਭਾ ਦੀ ਮਹੀਨੇਵਾਰ ਇਕੱਤਰਤਾ ਵਿੱਚ ਆਉਣਾ ਯਕੀਨੀ ਬਣਾਉਣ। ਇਸ ਮੌਕੇ ਗੁਰਪ੍ਰੀਤ ਸਿੰਘ ਬਰਗਾੜੀ, ਅਰਮਾਨ ਖਾਨ ਤੇ ਹੋਰ ਵੀ ਹਾਜ਼ਰ ਸਨ।
- Download Babushahi App
-
-