“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅਕਤੂਬਰ ਮਹੀਨੇ ਦੀ ਅੰਤਰਰਾਸ਼ਟਰੀ ਕਾਵਿ ਮਿਲਣੀ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ “
ਬਰੈਂਪਟਨ 11 ਅਕਤੂਬਰ ( ਰਮਿੰਦਰ ਵਾਲੀਆ )
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 11 ਅਕਤੂਬਰ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਕਾਵਿ ਮਿਲਣੀ ਦੇ ਹੋਸਟ ਸੰਸਥਾ ਦੇ ਪ੍ਰਧਾਨ ਰਿੰਟੂ ਭਾਟੀਆ ਜੀ ਸਨ , ਜਿਹਨਾਂ ਦੀ ਹੋਸਟਿੰਗ ਬਹੁਤ ਹੀ ਕਾਬਿਲੇ ਸੀ । ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਿਹਾ ਤੇ ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਰਿੰਟੂ ਭਾਟੀਆ ਜੀ ਨੇ ਕੀਤੀ ਤੇ ਹਾਜ਼ਰੀਨ ਸੱਭ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਹੋਇਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਤੋਂ ਜਾਣੂ ਕਰਾਇਆ । ਰਮਿੰਦਰ ਰੰਮੀ ਜੀ ਸੰਸਥਾਪਕ ਸਾਹਿਤਕ ਸਾਂਝਾਂ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ , ਕਾਵਿ ਮਿਲਣੀ ਦਾ 11 ਅਕਤੂਬਰ ਨੂੰ ਆਯੋਜਨ ਕੀਤਾ ਗਿਆ । ਮੰਚ ਦੇ ਸਰਪ੍ਰਸਤ ਉੱਘੀ ਸ਼ਾਇਰਾ ਸੁਰਜੀਤ ਜੀ ਨੇ ਆਪਣੀ ਨਜ਼ਮ “ ਕਵਿਤਾ ਇੰਜ ਸੁਣੋ “
ਸੁਣਾ ਕੇ ਇਸ ਕਾਵਿ ਮਿਲਣੀ ਨੂੰ ਪੂਰੀ ਤਰਾਂ ਅੰਤਰਮਨ ਵਿੇਚ ਉੱਤਰਕੇ ਮਾਣਨ ਦਾ ਸੱਦਾ ਦਿੰਦਿਆਂ ਸਾਰਿਆਂ ਨੂੰ ਨਿੱਘੀ ਜੀ ਆਇਆਂ ਕਿਹਾ।
ਪ੍ਰੋਗਰਾਮ ਦਾ ਆਗਾਜ਼ ਕਰਦਿਆ ਰਿੰਟੂ ਭਾਟੀਆ ਜੀ ਨੇ ਸਭ ਤੋ ਪਹਿਲਾਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ੍ਰੀ ਅਜੈਬ ਸਿੰਘ ਚੱਠਾ ਨੂੰ ਬੋਲਣ ਦਾ ਸੱਦਾ ਦਿੱਤਾ ਅਤੇ ਉਹਨਾਂ ਤੋ ਬਾਅਦ ਸ੍ਰੀ ਸਰਦੂਲ ਸਿੰਘ ਥਿਹਾੜਾ ਜੀ ਨੇ ਰਮਿੰਦਰ ਵਾਲੀਆ ਜੀ ਦੇ ਕੰਮਾਂ ਦੀ ਸ਼ਲਾਘਾ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਸ੍ਰੀ ਅਜੀਮ ਕਾਜ਼ੀ ਜੀ ਨੇ ਆਪਣੀ ਗ਼ਜ਼ਲ ,” ਦਿਲ ਦੇ ਆਸੇ ਪਾਸੇ” ਨਾਲ ਕਰਦਿਆਂ ਗ਼ਜ਼ਲਾਂ ਦੇ ਸ਼ੇਅਰ ਸੁਣਾਏ। ਰਵਿੰਦਰ ਭੱਟੀਵਾਲ ਜੀ ਨੇ ਦੇਹਾ ਕਤਰ ਤੋਂ ਹਾਜ਼ਰੀ ਲਵਾਉਂਦਿਆਂ ਆਪਣੀ ਗ਼ਜ਼ਲ , “ ਕਿਰਦਾਰ” ਅਤੇ ਇੱਕ ਖੂਬਸੂਰਤ ਕਵਿਤਾ ਸਾਂਝੀ ਕੀਤੀ । ਹਰਦਰਸ਼ਨ ਸਿੰਘ ਕੰਵਲ ਜੀ ਨੇ ਆਪਣੀ ਨਜ਼ਮ,”ਤੂੰ ਐਵੇ ਮਨ ਹੌਲਾ ਨਾ ਕਰਿਆ ਕਰ” ਸੁਣਾਈ।
ਰਮਨ ਸਖੀ ਨੇ ਆਪਣੇ ਕਾਵਿ ਸੰਗ੍ਰਹਿ,” ਮੈਂ ਸਫ਼ਰ ਤੇ ਹਾ” ਵਿੱਚੋਂ ਨਾਰੀ ਮਨ ਦੇ ਭਾਵਾਂ ਦੀ ਤਰਜਮਾਨੀ ਕਰਦੀ ਕਵਿਤਾ ਸਾਂਝੀ ਕੀਤੀ। ਪ੍ਰੋ. ਐਚ ਐਸ ਡਿੰਪਲ ਜੀ ਨੇ ,” ਮੰਚ ਤੋਂ ਬਚਿਆ ਕਵੀ “ ਅਤੇ “ ਪਰੰਪਰਾ ਦੇ ਰੱਸੇ ਨਾਲ ਬੱਧਾ ਕਵੀ” ਨਵੀਂ ਸੋਚ ਦੀਆ ਨਜ਼ਮਾਂ ਸੁਣਾ ਕੇ , ਖੂਬਸੂਰਤ ਹਾਜ਼ਰੀ ਲਵਾਈ । ਵਰਿੰਦਰ ਪਾਂਸ਼ਟਾ ਜੀ ਨੇ ਲੋਕਧਾਰਾਈ ਪ੍ਰਤੀਕਾਂ ਨਾਲ ਸ਼ਿੰਗਾਰੀ ਰਚਨਾ,” ਰੁੱਸੜੇ ਰੰਗ” ਅਤੇ ,” ਉਡੀਕ ਦੀ ਚਿਖ਼ਾ” ਸਾਂਝੀ ਕੀਤੀ।
ਯੂ. ਕੇ. ਤੋ ਪੰਕਜ ਸ਼ਰਮਾ ਜੀ ਨੇ,” ਔਰਤਾਂ” ਸੁਣਾਈ ਜੋ ਨਾਬਰੀ ਸਹਿ ਕਹੀਆਂ ਔਰਤਾਂ ਦੇ ਭਾਵਾ ਨੂੰ ਤਰਜਮਾਨੀ ਕਰਦੀ ਸੀ। ਰਿੰਟੂ ਭਾਟੀਆ ਜੀ ਨੇ” ਔਰਤ” ਬਾਰੇ ਸੁਰਜੀਤ ਜੀ ਦੀ ਲਿਖੀ ਕਵਿਤਾ ਸਾਂਝੀ ਕੀਤੀ।
ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਸਰਪ੍ਰਸਤ ਮਨਜੀਤ ਗਿੱਲ ਜੀ ਨੇ ,” ਚੱਕੀ” ਤੇ “ ਚਰਖਾ” ਤਰੰਨਮ ਵਿੱਚ ਸੁਣਾਈਆਂ। ਪਰਮਵੀਰ ਕੌਰ ਰਿਆੜ ਜੀ ਨੇ ਆਪਣੀ ਕਵਿਤਾ ,” ਸ਼ਬਦਾਂ ਦੀ ਇਬਾਦਤ” ਸਰੋਤਿਆਂ ਨਾਲ ਸਾਂਝੀ ਕਰਦਿਆਂ ਮਨੋਭਾਵ ਸਾਂਝੇ ਕੀਤੇ । ਮੁੱਖ ਮਹਿਮਾਨਾਂ ਵਿੱਚ ਸਭ ਤੋ ਪਹਿਲਾਂ ਲਿੱਲੀ ਸਵਰਨ ਜੀ ਨੇ ਆਪਣੀ ਰਚਨਾਵਾਂ ,” ਰਾਜ਼ ਦੀਆ ਗੱਲਾਂ” ,ਤੇ “ ਸ਼ਬਦ” ਖੂਬਸੂਰਤ ਅੰਦਾਜ਼ ਵਿੱਚ ਸੁਣਾਈ । ਮੁੱਖ ਮਹਿਮਾਨ ਡਾ. ਪਰੈਟੀ ਸੋਢੀ ਜੀ ਨੇ ਆਪਣੀ ਰਚਨਾ ,” ਕਥਾ ਅਚੇਤਨ” ਸਾਂਝੀ ਕੀਤੀ ਜੋ ਸਵੈਹੋਂਦ ਤੇ ਸਵੈਮਾਣ ਭਰੀ ਖੁੱਦਦਾਰ ਜ਼ਿੰਦਗੀ ਜਿਊਣ ਦਾ ਸੁਨੇਹਾ ਦੇ ਗਈ। ਮੁੱਖ ਮਹਿਮਾਨ ਡਾ. ਸੰਦੀਪ ਕੌਰ ਜੀ ,” ਖਤਾ” , “ ਮੌਸਮ ਵਿੱਚ ਸਾਜ਼ਿਸ਼ ਹੈ ਕੋਈ” ਨਜ਼ਮਾਂ ਸਾਂਝੀਆਂ ਕੀਤੀਆ। ਗੁਰਚਰਨ ਸਿੰਘ ਜੋਗੀ ਜੀ ਨੇ ਖੂਬਸੂਰਤ ਸ਼ੇਅਰ ਸਰੋਤਿਆ ਨੂੰ ਸੁਣਾ ਕੇ ਹਾਜ਼ਰੀ ਲਵਾਈ ।
ਰਾਮਿੰਦਰ ਰੰਮੀ ਜੀ ਨੇ” ਸ਼ਬਦਾਂ ਦਾ ਸ਼ੋਰ” ਕਵਿਤਾ ਸੁਣਾਈ ।ਪ੍ਰੋ ਪਵਨ ਖਿੱਚੀ ਜੀ ਨੇ ,” ਚਿਰਾਗ਼ਾਂ ਦਾ ਜਵਾਬ ਮੇਰੀ ਧੀ” ਖੂਬਸੂਰਤ ਕਵਿਤਾ ਸਾਂਝੀ ਕੀਤੀ । ਐਚ ਐਸ ਡਿੰਪਲ ਜੀ ਨੇ,” ਮੈਂ ਉਹਨਾਂ ਕੁੜੀਆਂ ਚੋ ਹਾਂ” ਸਵੈਮਾਣ ਦਾ ਜੀਵਨ ਜਿਊਂਦੀਆਂ ਕੁੜੀਆਂ ਦੀ ਗੱਲ ਕੀਤੀ। ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਾਰੇ ਸ਼ਾਇਰਾਂ ਦਾ ਧੰਨਵਾਦ ਕਰਦਿਆਂ ਬਹੁਤ ਹਾਂ ਵਿਸ਼ਲੇਸ਼ਣਾਤਮਕ ਅੰਦਾਜ਼ ਵਿੇਚ ਸਮੁੱਚੀ ਪੇਸ਼ਕਾਰੀ ਦਾ ਸੰਖੇਪ ਸਾਰ ਕੀਤਾ ਤੇ ਭਾਗ ਲੈਣ ਵਾਲੀਆ ਸਾਰੀਆ ਸ਼ਖਸੀਅਤਾਂ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਨੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਵੀ ਕੀਤਾ । ਉਹਨਾਂ ਅਨੁਸਾਰ ਕਾਵਿ ਮਿਲਣੀ ਵਿੱਚ ਇਤਿਹਾਸ, ਮਿਥਿਹਾਸ ਤੇ ਨਵੀਨ ਲਗਪਗ ਸਾਰੇ ਰੰਗ ਦੇਖਣ ਨੂੰ ਮਿਲੇ। ਪ੍ਰੋਗਰਾਮ ਦੇ ਸੁਚੱਜੇ ਸੰਚਾਲਨ ਲਈ ਰਿੰਟੂ ਭਾਟੀਆ ਜੀ ਦਾ ਸ਼ੁਕਰਾਨਾ ਕੀਤਾ ।ਪ੍ਰੋਗਰਾਮ ਦੀ ਆਯੋਜਿਕਾ ਰਮਿੰਦਰ ਰੰਮੀ ਅਤੇਪ੍ਰਬੰਧਕੀ ਟੀਮ ਮੈਂਬਰਾਂ ਦਾ ਜ਼ਿਕਰ ਕੀਤਾ ਜੋ ਪ੍ਰੋਗਰਾਮ ਦੀ ਸਫਲਤਾ ਲਈ ਸਹਿਯੋਗ ਦਿੰਦੇ ਹਨ। ਉਹਨਾਂ ਨੇ ਆਪਣੀ ਰਚਨਾ ,” ਦਿਲ ਤੇ ਰੋਜ਼ ਗੁਜ਼ਰਦੀ ਰਹਿੰਦੀ ਹੈ” ਸਾਂਝੀ ਕੀਤੀ ਜੋ ਸੰਵੇਦਨਸ਼ੀਲ ਰੂਹ ਦੇ ਮਨੋਭਾਵਾਂ ਦਾ ਚਿਤਰਨ ਸੀ । ਸਮੁੱਚੇ ਰੂਪ ਵਿੇਚ ਇਹ ਕਾਵਿ ਮਿਲਣੀ ਬਹੁਤ ਸਫ਼ਲ ਅਤੇ ਪ੍ਰਭਾਵਸ਼ਾਲੀ ਹੋ ਨਿੱਬੜੀ । ਇਸ ਕਾਵਿ ਮਿਲਣੀ ਵਿੱਚ ਡਾ . ਅਮਰ ਜੋਤੀ ਮਾਂਗਟ , ਹਰਭਜਨ ਕੌਰ ਗਿੱਲ , ਪਰਮਜੀਤ ਦਿਓਲ , ਡਾ . ਸਤਿੰਦਰ ਕੌਰ ਕਾਹਲੋਂ , ਅੰਮ੍ਰਿਤਾ ਦਰਸ਼ਨ ਤੇ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਇਹ ਰਿਪੋਰਟ ਡਾ.ਪੁਸ਼ਵਿੰਦਰ ਕੌਰ ਜੀ ਨੇ ਰਮਿੰਦਰ ਵਾਲੀਆ ਜੀ ਨੂੰ ਸਾਂਝੀ ਕੀਤੀ ।ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
- Download Babushahi App
-
-