Big Breaking: ਮੋਹਾਲੀ ਦੇ ਪਿੰਡ ਘੜੂੰਆਂ 'ਚ ਖੁਦਾਈ ਦੌਰਾਨ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਕੁੱਜਾ ਮਿਲਿਆ, ਅੱਧੀ ਰਾਤ ਤੱਕ ਚੱਲੀ ਖਜ਼ਾਨੇ ਦੀ ਭਾਲ
ਮੋਹਾਲੀ, 26 ਅਗਸਤ 2026: ਮੋਹਾਲੀ ਦੇ ਇਤਿਹਾਸਕ ਤੇ ਪ੍ਰਾਚੀਨ ਪਿੰਡ ਘੜੂੰਆਂ ਵਿੱਚ ਮੰਗਲਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਵਿਕਾਸ ਕਾਰਜਾਂ ਲਈ ਜ਼ਮੀਨ ਦੀ ਖੁਦਾਈ ਦੌਰਾਨ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਇੱਕ ਕੁੱਜਾ ਮਿਲਿਆ। ਖਜ਼ਾਨਾ ਮਿਲਣ ਦੀ ਖ਼ਬਰ ਫੈਲਦਿਆਂ ਹੀ ਪਿੰਡ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਦੇਰ ਰਾਤ ਤੱਕ ਹਾਈ-ਵੋਲਟੇਜ ਡਰਾਮਾ ਜਾਰੀ ਰਿਹਾ।
ਜਾਣਕਾਰੀ ਅਨੁਸਾਰ ਪਿੰਡ ਦੇ ਪੁਰਾਣੇ ਪੰਚਾਇਤ ਘਰ ਦੀ ਥਾਂ ’ਤੇ ਨਵੀਂ ਆਧੁਨਿਕ ਲਾਇਬ੍ਰੇਰੀ ਦੀ ਉਸਾਰੀ ਚੱਲ ਰਹੀ ਹੈ। ਨੀਂਹ ਲਈ ਮਜ਼ਦੂਰ ਜਦੋਂ ਜ਼ਮੀਨ ਪੁੱਟ ਰਹੇ ਸਨ ਤਾਂ ਮਿੱਟੀ ਵਿੱਚੋਂ ਇੱਕ ਪੁਰਾਣਾ ਅਤੇ ਅੰਸ਼ਕ ਤੌਰ ’ਤੇ ਟੁੱਟਿਆ ਕੁੱਜਾ ਮਿਲਿਆ। ਇਸ ਨੂੰ ਬਾਹਰ ਕੱਢਣ ’ਤੇ ਅੰਦਰ ਵੱਡੀ ਗਿਣਤੀ ਵਿੱਚ ਪੁਰਾਣੇ ਚਾਂਦੀ ਦੇ ਸਿੱਕੇ ਮਿਲੇ।
ਸ਼ੁਰੂਆਤੀ ਤੌਰ ’ਤੇ ਸਿੱਕਿਆਂ ’ਤੇ ਉਰਦੂ ਵਿੱਚ ਲਿਖਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਕਾਰਨ ਇਨ੍ਹਾਂ ਦੇ ਕਿਸੇ ਪੁਰਾਣੇ ਰਾਜਵੰਸ਼ ਜਾਂ ਦੌਰ ਨਾਲ ਸਬੰਧਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਵਾਰਡ ਕੌਂਸਲਰ ਸ਼ੇਰ ਸਿੰਘ ਨੇ ਦੱਸਿਆ ਕਿ ਖ਼ਬਰ ਫੈਲਦਿਆਂ ਹੀ ਲੋਕ ਟਾਰਚਾਂ ਅਤੇ ਮੋਬਾਈਲਾਂ ਦੀਆਂ ਫਲੈਸ਼ ਲਾਈਟਾਂ ਨਾਲ ਖੁਦਾਈ ਵਾਲੀ ਥਾਂ ’ਤੇ ਸਿੱਕੇ ਲੱਭਣ ਲੱਗ ਪਏ। ਉਨ੍ਹਾਂ ਮੁਤਾਬਕ ਕੁਝ ਲੋਕ ਕਥਿਤ ਤੌਰ ’ਤੇ ਸਿੱਕੇ ਆਪਣੇ ਨਾਲ ਲੈ ਗਏ। ਸਥਿਤੀ ਨੂੰ ਦੇਖਦਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ ’ਤੇ ਪਹੁੰਚ ਕੇ ਭੀੜ ਨੂੰ ਹਟਾਇਆ ਅਤੇ ਥਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
- Download Babushahi App
-
-