ਬਠਿੰਡਾ: ਡਿਪਟੀ DEO ਚਮਕੌਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ
ਅਸ਼ੋਕ ਵਰਮਾ
ਬਠਿੰਡਾ, 26 ਅਗਸਤ 2026 :ਭਾਈ ਰੂਪਾ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਬਾਕਸਿੰਗ ਦੀ ਸਮਾਪਤੀ ਬੜੀ ਸ਼ਾਨੋ ਸ਼ੌਕਤ ਨਾਲ ਹੋਈ ਇਹ ਸਾਰੇ ਪ੍ਰਬੰਧ ਜਿਲਾ ਸਿੱਖਿਆ ਅਫਸਰ ਮੈਡਮ ਮਮਤਾ ਖੁਰਾਨਾ, ਉਪ ਸਿੱਖਿਆ ਅਫਸਰ ਚਮਕੌਰ ਸਿੰਘ ਅਤੇ ਖੇਡ ਕੋਡੀਨੇਟਰ ਜਸਸੀਰ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੇ ਸਨ ।ਉਪ ਜਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਬਾਕਸਿੰਗ ਰਿੰਗ ਵਿੱਚ ਮੈਚ ਦੇਖ ਕੇ ਹੋਣਹਾਰ ਖਿਡਾਰੀਆਂ ਦੀ ਮਿਹਨਤ ਤੇ ਉਹਨਾਂ ਦੇ ਕੋਚ ਸ ਨੂੰ ਸਿਜਦਾ ਕੀਤਾ ਜੋ ਆਉਣ ਵਾਲ਼ੇ ਸਮੇਂ ਵਿੱਚ ਵਿਜੇਂਦਰ ਸਿੰਘ ਅਤੇ ਮੈਰੀਕਾਮ ਵਰਗੇ ਵਿਸ਼ਵ ਪ੍ਰਸਿੱਧ ਖਿਡਾਰੀਆਂ ਵਾਂਗ ਦੇਸ਼ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ।
ਇਸ ਮੌਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਅੰਡਰ 14 ਬੱਚਿਆਂ ਨੂੰ ਮੈਡਲ ਵੰਡੇ ਗਏ । 28-30 ਭਾਰ ਵਰਗ ਵਿੱਚ ਪਰਸ਼ੂ ਕੁਮਾਰ ਪਹਿਲਾਂ, ਰਣਵੀਰ ਸਿੰਘ ਦੂਜਾ, ਸੁਖਪ੍ਰੀਤ ਸਿੰਘ ਤੇ ਨਵਦੀਪ ਸਿੰਘ ਨੇ ਤੀਜਾ 30-32 ਭਾਰ ਵਰਗ ਵਿੱਚ ਵਾਰਸਨੂਰ ਪਹਿਲਾ ,ਅਮਨ ਰਾਮ ਦੂਜਾ,ਕਪੀ ਕਮਾਰ ਤੇ ਗਰਪਿੰਦਰ ਤੀਜਾ,32-34 ਭਾਰ ਵਰਗ ਵਿੱਚਪਰਮਪਾਲ ਸਿੰਘ ਪਹਿਲਾ, ਸਹਿਜ ਸਿੰਘ ਦੂਜਾ,ਰਣਵੀਰ ਸਿੰਘ ਤੇ ਵੈਸ਼ਨੂਰ ਸਿੰਘ ਤੀਜਾ 34-36 ਭਾਰ ਵਰਗ ਵਿੱਚ ਰਣਵੀਰ ਸਿੰਘ ਪਹਿਲਾਂ, ਕਬੀਰ ਦੂਜਾ, ਅਮਨਦੀਪ ਸਿੰਘ ਤੇ ਜਗਮੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕ, ਜਸਵਿੰਦਰ ਸਿੰਘ,ਗੁਰਜੀਤ ਸਿੰਘ, ਸੁਖਜਿੰਦਰ ਕੁਮਾਰ, ਅਮਨਦੀਪ ਕੌਰ, ਕੁਲਦੀਪ ਕੁਮਾਰ ਆਦਿ ਹਾਜ਼ਰ ਸਨ।
- Download Babushahi App
-
-