RSS ਦੇ ਕਠਪੁਤਲੀ ਵਰਕਰ ਮੀਟਿੰਗ ਚੋਂ ਬਾਹਰ ਜਾਣ : ਵੜਿੰਗ
ਬਾਬੂਸ਼ਾਹੀ ਬਿਊਰੋ
ਲੁਧਿਆਣਾ, 6 ਅਗਸਤ 2026:
ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਹੰਗਾਮਾ ਅਤੇ ਧੜੇਬੰਦੀ ਦੇਖਣ ਨੂੰ ਮਿਲੀ। ਸਮਾਗਮ ਵਿੱਚ ਪਹੁੰਚੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ "ਬਘੇਲ ਵਾਪਸ ਜਾਓ" ਦੇ ਨਾਅਰੇ ਲਗਾਏ ਅਤੇ ਭੁਪੇਸ਼ ਬਘੇਲ ਵਿਰੋਧੀ ਟੀ-ਸ਼ਰਟਾਂ ਲਹਿਰਾਈਆਂ।
ਸਥਿਤੀ ਨੂੰ ਵਿਗੜਦੀ ਦੇਖ ਰਾਜਾ ਵੜਿੰਗ ਨੇ ਵਿਰੋਧ ਕਰ ਰਹੇ ਵਰਕਰਾਂ ਨੂੰ "ਆਰ.ਐੱਸ.ਐੱਸ. ਦੇ ਕਠਪੁਤਲੀ" ਕਰਾਰ ਦਿੰਦਿਆਂ ਹਾਲ ਤੋਂ ਬਾਹਰ ਜਾਣ ਲਈ ਕਿਹਾ। ਵੜਿੰਗ ਨੇ ਆਸ਼ੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੁਧਿਆਣਾ ਵਿੱਚ ਪਾਰਟੀ ਨੂੰ ਚਲਾਉਣ ਵਾਲੇ ਆਗੂਆਂ ਕਾਰਨ ਹੀ ਕਾਂਗਰਸ ਸਾਰੀਆਂ ਚੋਣਾਂ ਹਾਰੀ ਹੈ ਅਤੇ ਇਸ ਪੂਰੀ ਘਟਨਾ ਦੀ ਰਿਪੋਰਟ ਹਾਈਕਮਾਂਡ ਨੂੰ ਭੇਜੀ ਜਾਵੇਗੀ।
- Download Babushahi App
-
-