ਅੰਮ੍ਰਿਤਸਰ 'ਚ ਚੰਨੀ ਖ਼ਿਲਾਫ਼ ਲੱਗੇ ਪੋਸਟਰ, ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਫਿਰ ਫੜਿਆ ਜ਼ੋਰ
Ravi Jakhu
ਅੰਮ੍ਰਿਤਸਰ, 5 ਅਗਸਤ 2026- ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਇੱਕ ਵਾਰ ਫਿਰ ਸੜਕਾਂ 'ਤੇ ਨਜ਼ਰ ਆਈ ਹੈ। ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਸਥਿਤ ਕੰਪਨੀ ਬਾਗ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਲਗਾਏ ਗਏ ਹਨ, ਜਿਸ ਨਾਲ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਕੰਪਨੀ ਬਾਗ ਉਹ ਥਾਂ ਹੈ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਸਵੇਰ ਦੀ ਸੈਰ ਲਈ ਪਹੁੰਚਦੇ ਹਨ। ਇੱਥੇ ਲੱਗੇ ਪੋਸਟਰਾਂ ਵਿੱਚ ਚੰਨੀ ਨੂੰ ਕਾਂਗਰਸ ਤੋਂ ਬਾਹਰ ਦਿਖਾਉਣ ਵਾਲੇ ਸੰਦੇਸ਼ ਦੇ ਨਾਲ-ਨਾਲ ਇੱਕ ਹੋਰ ਪੋਸਟਰ 'ਤੇ ਲਿਖਿਆ ਗਿਆ ਹੈ, "ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ? ਸਾਹਮਣੇ ਆਓ ਚੰਨੀ ਜੀ।" ਇਨ੍ਹਾਂ ਪੋਸਟਰਾਂ ਨੇ ਸਥਾਨਕ ਲੋਕਾਂ ਅਤੇ ਸਿਆਸੀ ਵਰਗ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਪੋਸਟਰ ਕਿਸ ਨੇ ਲਗਾਏ ਹਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕਾਂਗਰਸ ਵੱਲੋਂ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਗਈ ਹੈ। ਹਾਲਾਂਕਿ, ਇਨ੍ਹਾਂ ਪੋਸਟਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਿਆਸੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
- Download Babushahi App
-
-