DC ਕੰਪਲੈਕਸ ਦਫਤਰ ਅੰਦਰ ਸਾਰੇ ਕਲੈਰੀਕਲ ਸਟਾਫ ਵੱਲੋਂ 2 ਰੋਜਾ ਕਮਲ-ਛੋੜ ਹੜਤਾਲ ਸ਼ੁਰੂ
ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ, ਕਰਮਚਾਰੀਆਂ ਦਾ ਡੀ.ਏ, ਪੇਅ ਕਮਿਸ਼ਨ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਕੀਤੀ ਜਾ ਰਹੀ ਹੈ ਮੰਗ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ
7 ਅਗਸਤ ਨੂੰ ਮੋਹਾਲੀ ਵਿੱਚ ਮੰਗਾਂ ਨੂੰ ਲੈ ਕੇ ਹੋਵੇਗਾ ਮਹਾਂ ਅੰਦੋਲਨ
KAMALJEET SANDHU
ਬਰਨਾਲਾ ਦੇ ਡੀ.ਸੀ ਕੰਪਲੈਕਸ ਦਫਤਰ ਅੰਦਰ ਸਾਰੇ ਕਲੈਰੀਕਲ ਸਟਾਫ ਵੱਲੋਂ 2 ਰੋਜਾ ਕਮਲ-ਛੋੜ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਸਕੱਤਰ ਤਰਸੇਮ ਸਿੰਘ ਭੱਠਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੰਦੋਲਨ ਮੁਲਾਜ਼ਮ ਲਹਿਰ ਦਾ ਪੰਜਾਬ ਵਿੱਚ ਚੱਲ ਰਿਹਾ ਹੈ। ਜਿਸ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਿਲ ਨੇ ਖਾਸ ਕਰਕੇ ਪੰਜਾਬ ਸਟੇਟ ਮਨਿਸਟਰੀ ਸਰਵ ਯੂਨੀਅਨ ਵੱਲੋਂ ਅੱਜ 5 ਤੇ 6 ਦੀ 2 ਦਿਨ ਦੀ ਪੈਨ ਡਾਊਨ ਸਟਰਾਈਕ ਕੀਤੀ ਗਈ ਹੈ। ਜਿਸ ਨਾਲ ਦਫਤਰਾਂ ਵਿੱਚ ਕੋਈ ਵੀ ਦਫਤਰੀ ਕੰਮ ਕਾਜ ਨਹੀਂ ਕੀਤਾ ਜਾਵੇਗਾ। ਹੱਕੀ ਮੰਗਾਂ ਮਨਾਉਣ ਲਈ ਪੰਜਾਬ ਦੇ ਵਿੱਚ 7 ਅਗਸਤ ਨੂੰ ਮੋਹਾਲੀ ਦੇ ਵਿੱਚ ਮਹਾਂ ਅੰਦੋਲਨ ਹੋ ਰਿਹਾ ਹੈ। ਜਿਸਦੇ ਵਿੱਚ ਲੱਖਾਂ ਦੀ ਗਿਣਤੀ ਚ ਮੁਲਾਜ਼ਮ ਜਾਣਗੇ ਅਤੇ ਇਹ ਬਹੁਤ ਵੱਡਾ ਇੱਕ ਇਤਿਹਾਸਿਕ ਪਲ ਹੋਊਗਾ।
ਕਿਉਂਕਿ ਪੰਜਾਬ ਸਰਕਾਰ ਮੁਲਾਜ਼ਮ ਦੀਆਂ ਸਾਰੀਆਂ ਹੀ ਮੰਗਾਂ ਤੋਂ ਮੁੱਕਰ ਗਈ ਹੈ। ਸਾਡੀ ਬਹੁਤ ਵਿਸ਼ੇਸ਼ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ, ਸਾਡਾ ਡੀ.ਏ ਖੜਾ,ਸਾਡਾ ਪੇਅ ਕਮਿਸ਼ਨ ਖੜਾ ਅਤੇ ਸਾਡੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇੱਕ ਵੀ ਮੰਗ ਸਾਡੀ ਪੂਰੀ ਨਹੀਂ ਹੋਈ।
ਸਾਰੇ ਪੰਜਾਬ ਭਰ ਦੇ ਵਿੱਚ 52 ਵਿਭਾਗ ਹਨ ,ਜਿੰਨਾ 52 ਭਾਗਾਂ ਦੇ ਵਿੱਚ ਸਾਡੇ ਕਲੈਰੀਕਲ ਕਾਮੇ ਕੰਮ ਕਰਦੇ ਹਨ। ਬਰਨਾਲਾ ਬਹੁਤ ਇਤਿਹਾਸਿਕ ਜਿਲਾ ਤੇ ਇਹ ਸਟੇਟ ਦੀ ਨੁਮਾਇੰਦਗੀ ਕਰਦਾ ਅੱਜ ਮੰਗਾਂ ਨੂੰ ਲੈ ਕੇ ਬਰਨਾਲਾ ਵੀ ਪੂਰਨ ਤੌਰ ਤੇ ਬੰਦ ਹੈ।
- Download Babushahi App
-
-