ਬੇਅਦਬੀ ਐਕਟ ਹੇਠਾਂ ਤਫਤੀਸ਼ ਕਰਨ ਵਾਲੇ ਅਫ਼ਸਰਾਂ ਲਈ ਜਾਰੀ ਕੀਤੀ ਸ਼ਬਦਾਵਲੀ ਦੀ ਜਾਣਕਾਰੀ- ਪੜ੍ਹੋ ਪੂਰਾ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਅਗਸਤ 2026- ਪੰਜਾਬ ਸਰਕਾਰ ਦੁਆਰਾ ਬੇਅਦਬੀ ਸੋਧ ਕਾਨੂੰਨ, ਜੋ ਪੰਜਾਬ ਵਿੱਚ ਲਾਗੂ ਕਰ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਕੁਝ ਤਾਜ਼ਾ ਅਪਡੇਟ ਜਾਣਕਾਰੀਆਂ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਬੇਅਦਬੀ ਐਕਟ ਹੇਠਾਂ ਤਫਤੀਸ਼ ਕਰਨ ਵਾਲੇ ਅਫ਼ਸਰਾਂ ਲਈ ਇਹ ਹਦਾਇਤਾਂ/ ਸ਼ਬਦਾਵਲੀ ਦੀ ਜਾਣਕਾਰੀ ਐਲ ਕੇ ਯਾਦਵ, ਡਾਇਰੈਕਟਰ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਜਾਰੀ ਕੀਤੀ ਗਈ ਹੈ। ਇਸ ਵਿੱਚ ਕਰੀਬ 52 ਸ਼ਬਦ ਹਨ ਜਿਨ੍ਹਾਂ ਬਾਰੇ ਤਫਤੀਸ਼ੀ ਅਫ਼ਸਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ-ਕਿਹੜੇ ਸ਼ਬਦਾਂ ਨੂੰ ਅੱਗੇ ਜਾਂਚ, ਤਫਤੀਸ਼ ਜਾਂ ਫਿਰ ਐਫ.ਆਈ.ਆਰ. ਦਰਜ ਕਰਨ ਸਮੇਂ ਵਰਤਿਆ ਜਾ ਸਕਦਾ ਹੈ।
ਹੇਠਾਂ ਦਿੱਤੀ ਪੂਰੀ ਪੀਡੀਐਫ ਲਿਸਟ ਪੜ੍ਹੋ, ਜਿਸ ਵਿੱਚ ਪੂਰਾ ਵੇਰਵਾ ਹੈ- https://drive.google.com/file/d/1j7mJjjhq2drOtclGyZ0xFQ4KJLJEqT1J/view?usp=sharing
ਇਸ ਬਾਰੇ ਸਮੂਹ ਥਾਣਿਆਂ ਦੇ ਐਸਐਚਓ ਤੋਂ ਇਲਾਵਾ ਐਨ.ਟੀ.ਐਫ. ਪੰਜਾਬ, ਜੀ.ਆਰ.ਪੀ. ਪੰਜਾਬ, ਇੰਟਰਨਲ ਸਿਕਿਓਰਟੀ ਪੰਜਾਬ, ਸਾਈਬਰ ਕਰਾਈਮ ਪੰਜਾਬ, ਐਨ.ਆਰ.ਆਈ. ਪੰਜਾਬ, ਏ.ਜੀ.ਟੀ.ਐਫ. ਪੰਜਾਬ, ਆਲ ਰੇਂਜ ਆਈ.ਜੀ.ਪੀ.ਐਸ., ਡੀ.ਆਈ.ਜੀ.ਐਸ. ਪੰਜਾਬ, ਆਲ ਕਮਿਸ਼ਨਰਾਂ ਅਤੇ ਪੰਜਾਬ ਦੇ ਸਾਰੇ ਐਸ.ਐਸ.ਪੀ. ਤੋਂ ਇਲਾਵਾ ਸਟੇਟ ਕ੍ਰਾਈਮ ਪੁਲਿਸ ਸਟੇਸ਼ਨਾਂ ਨੂੰ ਵਿਸ਼ੇਸ਼ ਹੁਕਮ ਵੀ ਜਾਰੀ ਕੀਤੇ ਗਏ ਹਨ। ਹਦਾਇਤਾਂ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਤਫਤੀਸ਼ ਦੌਰਾਨ ਵਰਤੇ ਜਾਣ ਵਾਲੇ ਸ਼ਰਧਾ ਪੂਰਵਕ ਸ਼ਬਦਾਂ ਦਾ ਸੰਕਲਨ ਕੀਤਾ ਗਿਆ ਹੈ। ਕਰੀਬ 23 ਪੇਜਾਂ ਦੀ ਇਹ ਜਾਰੀ ਕੀਤੀ ਗਈ ਪੀਡੀਐਫ ਹੈ, ਜਿਸ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਆਮ ਤੌਰ ਤੇ ਪਹਿਲਾਂ ਕੀਤਾ ਜਾਂਦਾ ਸੀ ਜਾਂ ਫਿਰ ਨਵੇਂ ਕਾਨੂੰਨ ਅਨੁਸਾਰ ਕੀਤਾ ਜਾਣਾ ਹੈ। ਇਸ ਵਿੱਚ ਕਰੀਬ 52 ਸ਼ਬਦ ਹਨ ਜਿਨ੍ਹਾਂ ਬਾਰੇ ਤਫਤੀਸ਼ੀ ਅਫ਼ਸਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ-ਕਿਹੜੇ ਸ਼ਬਦਾਂ ਨੂੰ ਅੱਗੇ ਜਾਂਚ, ਤਫਤੀਸ਼ ਜਾਂ ਫਿਰ ਐਫ.ਆਈ.ਆਰ. ਦਰਜ ਕਰਨ ਸਮੇਂ ਵਰਤਿਆ ਜਾ ਸਕਦਾ ਹੈ।
ਹੇਠਾਂ ਦਿੱਤੀ ਪੂਰੀ ਪੀਡੀਐਫ ਲਿਸਟ ਪੜ੍ਹੋ, ਜਿਸ ਵਿੱਚ ਪੂਰਾ ਵੇਰਵਾ ਹੈ- https://drive.google.com/file/d/1j7mJjjhq2drOtclGyZ0xFQ4KJLJEqT1J/view?usp=sharing
- Download Babushahi App
-
-