ਤੇਜ਼ ਰਫਤਾਰ ਟਿੱਪਰ ਨੇ ਟਰੱਕ ਨੂੰ ਮਾਰੀ ਟੱਕਰ ਤੇ ਫਿਰ ਇੱਕ ਹੋਰ ਟਿੱਪਰ ਪਲਟਾਇਆ
ਰੋਹਿਤ ਗੁਪਤਾ
ਗੁਰਦਾਸਪੁਰ , 5 ਜੁਲਾਈ 2026 :
ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਪਿੰਡ ਪਨਿਆੜ ਨੇੜੇ ਇੱਕ ਜਬਰਦਸਤ ਸੜਕ ਹਾਦਸਾ ਹੋਇਆ ਜਦੋਂ ਇੱਕ ਤੇਜ਼ ਰਫਤਾਰ ਟਿੱਪਰ ਨੇ ਪਹਿਲਾਂ ਸੜਕ ਤੇ ਖਲੋਤੇ ਪੈਂਚਰ ਟਰੱਕ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ ਤੇ ਫਿਰ ਅੱਗੇ ਖੜੇ ਇੱਕ ਹੋਰ ਪੱਥਰ ਨਾਲ ਭਰੇ ਟਿੱਪਰ ਵਿੱਚ ਜਾ ਵੱਜਿਆ ਅਤੇ ਉਸ ਪੱਥਰ ਨਾਲ ਭਰੇ ਟਿੱਪਰ ਨੂੰ ਵੀ ਪਲਟਾ ਦਿੱਤਾ । ਗਨੀਮਤ ਰਹੀ ਕਿ ਇਸ ਦੁਰਘਟਨਾ ਦੌਰਾਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਪੈਂਚਰ ਹੋਏ ਟੱਰਕ ਦੇ ਡਰਾਈਵਰ ਦੀ ਲੱਤ ਇਸ ਦੁਰਘਟਨਾ ਵਿੱਚ ਟੁੱਟ ਗਈ ਹੈ ਅਤੇ ਉਸਨੂੰ ਜਖਮੀ ਹਾਲਤ ਵਿੱਚ ਸੜਕ ਸੁਰੱਖਿਆ ਫੋਰਸ ਵੱਲੋਂ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਉੱਥੇ ਹੀ ਪੱਥਰ ਨਾਲ ਭਰੇ ਟਰੱਕ ਦਾ ਵੀ ਕਾਫੀ ਮਾਲੀ ਨੁਕਸਾਨ ਹੋਇਆ ਹੈ।
ਪੱਥਰ ਨਾਲ ਭਰੇ ਟਰੱਕ ਦੇ ਡਰਾਈਵਰ ਕੁਲਦੀਪ ਨੇ ਦੱਸਿਆ ਕਿ ਉਹ ਕਠੂਆ ਤੋਂ ਪੱਥਰ ਭਰ ਕੇ ਲਿਆ ਰਿਹਾ ਸੀ ਅਤੇ ਪਨਿਆੜ ਦੇ ਇੱਕ ਢਾਬੇ ਤੇ ਰੁਕਿਆ ਸੀ ਕਿ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਿੱਪਰ ਨੇ ਪਹਿਲਾਂ ਉਸ ਦੇ ਟਿੱਪਰ ਦੇ ਪਿੱਛੇ ਖੜੇ ਪੈੰਚਰ ਟਰੱਕ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ ਤੇ ਫਿਰ ਉਸ ਦੇ ਟਿੱਪਰ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਉਸ ਦਾ ਪੱਥਰ ਨਾਲ ਭਰਿਆ ਟਿੱਪਰ ਵੀ ਪਲਟ ਗਿਆ। ਉਸ ਨੇ ਦੱਸਿਆ ਕਿ ਉਸ ਦਾ ਅੱਠ ਨੌ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਉੱਥੇ ਹੀ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਲੱਤ ਟੁੱਟੀ ਹੈ ਜਿਸ ਦਾ
ਪੈਂਚਰ ਹੋਇਆ ਟਰੱਕ ਸੜਕ ਤੇ ਖੜਾ ਸੀ ਉਸਨੂੰ ਹਸਪਤਾਲ ਪਹੁੰਚਾ ਦਿੱਤਾ ਹੈ ਤੇ ਹਾਈਡਰਾ ਮੰਗਵਾ ਕੇ ਕਕਾ ਨੂੰ ਸੜਕ ਤੋਂ ਹਟਾਇਆ ਗਿਆ ਹੈ ਤਾਂ ਜੋ ਆਵਾਜਾਈ ਵਿੱਚ ਵਿਘਨ ਪੈਦਾ ਨਾ ਹੋਵੇ ।
- Download Babushahi App
-
-