DC ਵੱਲੋਂ ਜਨਗਣਨਾ ਵਿੱਚ ਕੌਮੀ ਰਿਕਾਰਡ ਬਣਾਉਣ ਵਾਲਾ ਅਧਿਆਪਕ ਰਾਜਿੰਦਰ ਸਿੰਘ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ 05 ਜੁਲਾਈ 2026: ਭਾਰਤ ਦੇ ਰਾਸ਼ਟਰੀ ਜਨਗਣਨਾ ਸਰਵੇ ਵਿੱਚ ਆਪਣਾ ਜਨਗਣਨਾ ਦਾ ਕੰਮ ਸਿਰਫ ਪੰਜ ਘੰਟਿਆਂ ਵਿੱਚ ਪੂਰਾ ਕਰਕੇ ਰਾਸ਼ਟਰੀ ਪੱਧਰ ਤੇ ਰਿਕਾਰਡ ਕਾਇਮ ਕਰਨ ਵਾਲੇ ਅਧਿਆਪਕ ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ ਵਾਲਾ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ IAS ਵੱਲੋਂ ਬਠਿੰਡਾ ਵਿਖੇ ਆਪਣੇ ਦਫਤਰ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਜਨਗਣਨਾ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਸਮੁੱਚੇ ਅਧਿਕਾਰੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪੂਰੇ ਪੰਜਾਬ ਅੰਦਰ 18 ਮਈ ਤੋਂ ਸ਼ੁਰੂ ਹੋਏ ਇਸ ਸਰਵੇ ਲਈ ਭਾਵੇਂ ਹਰ ਇੱਕ ਅਧਿਆਪਕ ਨੂੰ 28 ਦਿਨ ਦਾ ਟਾਈਮ ਦਿੱਤਾ ਗਿਆ ਸੀ। ਜਿਸ ਦੌਰਾਨ ਬਲਾਕ 0251 ਦੇ ਇਨੂਮਿਰੇਟਰ ਮਾਸਟਰ ਰਾਜਿੰਦਰ ਸਿੰਘ ਇਸ ਨੂੰ ਸਰਵੇ ਦੇ ਪਹਿਲੇ ਦਿਨ ਸਿਰਫ ਪੰਜ ਘੰਟਿਆਂ ਵਿੱਚ ਪੂਰਾ ਕਰਕੇ ਰਾਸ਼ਟਰੀ ਪੱਧਰ ਤੇ ਕੀਰਤੀਮਾਨ ਸਥਾਪਿਤ ਕਰ ਦਿੱਤਾ ਸੀ।
ਇਸ ਲਈ ਬਕਾਇਦਾ ਚੰਡੀਗੜ੍ਹ ਦੀ ਟੀਮ ਗੁਲਸ਼ਨ ਕਸ਼ਿਅਪ ਪੋਸਟ ਸਟੈਟਿਕਲ ਇਨਵੈਸਟੀਗੇਟਰ ਗਰੇਟ ਟੂ ਅਤੇ ਵਿਨੋਦ ਕੁਮਾਰ ਯਾਦਵ ਪੋਸਟ ਅਸਿਸਟੈਂਟ ਡਾਇਰੈਕਟਰ ਵੱਲੋਂ ਅਧਿਆਪਕ ਦੇ ਬਲਾਕ ਦੀ ਵਿਜਿਟ ਕਰਦਿਆਂ ਉਸ ਦੇ ਕੰਮ ਨੂੰ ਚੈੱਕ ਕਰਕੇ ਤਸੱਲੀ ਪ੍ਰਗਟਾਈ ਗਈ ਸੀ, ਅਤੇ ਇਸ ਸ਼ਾਨਦਾਰ ਸੇਵਾ ਲਈ ਬਕਾਇਦਾ ਸਨਮਾਨਿਤ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ ਧੀਮਾਨ ਵੱਲੋਂ ਗਿਣਤੀਕਾਰ ਅਤੇ ਉਨਾਂ ਦੀ ਸਮੁੱਚੀ ਟੀਮ ਮੈਂਬਰਾਂ ਵਿੱਚੋਂ ਵਧੀਆ ਕਾਰਗੁਜ਼ਾਰੀ ਵਾਲੇ ਅਤੇ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਉਹਨਾਂ ਸਮੁੱਚੇ ਅਧਿਕਾਰੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਸੈਂਨਸ ਅਧਿਕਾਰੀ ਮੋਤੀ ਰਾਮ ਹਰਪ੍ਰੀਤ ਸਿੰਘ ਹੈਡਮਾਸਟਰ ਅਤੇ ਕੁਲਵਿੰਦਰ ਸਿੰਘ ਵੱਲੋਂ ਅਧਿਆਪਕ ਰਾਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਬਾਕੀ ਅਧਿਕਾਰੀਆਂ ਨੂੰ ਵੀ ਉਸ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਰਾਜਿੰਦਰ ਸਿੰਘ ਨੇ ਮੱਧ ਪ੍ਰਦੇਸ਼ ਦੇ ਗਿਣਤੀਕਾਰ ਅਧਿਆਪਕ ਨੂੰ ਪਛਾੜਿਆ-
ਰਾਸ਼ਟਰੀ ਜਨਗਣਨਾ ਸਰਵੇ ਵਿੱਚ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗਿਣਤੀਕਾਰ ਅਧਿਆਪਕ ਅਮਿਤ ਯਾਦਵ ਨੇ ਇਹ ਕੰਮ ਨੂੰ ਇੱਕ ਦਿਨ ਵਿੱਚ ਪੂਰਾ ਕਰਕੇ ਆਪਣਾ ਰਿਕਾਰਡ ਕਾਇਮ ਕੀਤਾ ਸੀ ਜਿਸ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸੀ ਪਰ ਬਠਿੰਡਾ ਦੇ ਅਧਿਆਪਕ ਰਜਿੰਦਰ ਸਿੰਘ ਨੇ ਆਪਣੇ ਬਲਾਕ ਦਾ ਕੰਮ ਸਿਰਫ ਪੰਜ ਘੰਟਿਆਂ ਵਿੱਚ ਕਰਕੇ ਉਸ ਦੇ ਰਿਕਾਰਡ ਨੂੰ ਆਪਣੇ ਨਾਮ ਕਰ ਲਿਆ ਹੈ।
- Download Babushahi App
-
-