ਥੋਕ ਵਿੱਚ ਕਰਦੇ ਸੀ ਸ਼ਰਾਬ ਦੀ ਤਸਕਰੀ, 480 ਬੋਤਲਾਂ ਸਮੇਤ ਪੁਲਿਸ ਨੇ ਕੀਤੇ ਕਾਬੂ
ਜਗਰਾਉਂ ਦੀਪਕ ਜੈਨ
ਥਾਣਾ ਸਿਟੀ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਦੋ ਸ਼ਰਾਬ ਤਸਕਰਾਂ ਨੂੰ ਵੱਡੀ ਗਿਣਤੀ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਨਸ਼ਾ ਤਸਕਰ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਠੇਕਾ ਦੀਆਂ 480 ਬੋਤਲਾਂ ਦੋ ਅਲੱਗ ਅਲੱਗ ਕਾਰਾਂ ਬੀਐਮਡਬਲਯੁ ਅਤੇ ਸਕੋਰਪੀਓ ਵਿੱਚ ਲੱਦ ਕੇ ਇਲਾਕੇ ਵਿੱਚ ਘੁੰਮ ਰਹੇ ਹਨ। ਜਿਸ ਦੀ ਸੂਚਨਾ ਏ ਐਸਆਈ ਰਣਧੀਰ ਸਿੰਘ ਜੋ ਕਿ ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਕੱਚਾ ਮਲਕ ਰੋਡ ਰੇਲਵੇ ਫਾਟਕ ਵਿਖੇ ਮੌਜੂਦ ਸਨ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਇਹਨਾਂ ਤਸਕਰਾਂ ਦੇ ਇਲਾਕੇ ਵਿੱਚ ਘੁੰਮਣ ਬਾਰੇ ਇਤਲਾਹ ਦਿੱਤੀ। ਜਿਸ ਤੇ ਏਐਸਆਈ ਨੇ ਆਪਣੀ ਟੀਮ ਨਾਲ ਉਕਤ ਤਸਕਰ
ਦੀਪਕ ਬਾਂਸਲ ਪੁੱਤਰ ਪ੍ਰਦੀਪ ਕੁਮਾਰ ਵਾਸੀ ਸ਼ਕਤੀ ਨਗਰ ਜਗਰਾਉਂ ਅਤੇ ਪਰਵੀਨ ਸਿੰਘ ਉਰਫ ਨਿੱਕਾ ਪੁੱਤਰ ਗੁਰਮੀਤ ਸਿੰਘ ਵਾਸੀ ਮਲਕ ਥਾਣਾ ਸਦਰ ਜਗਰਾਉਂ ਜੋ ਕਿ ਦੋ ਅਲੱਗ ਅਲੱਗ ਗੱਡੀਆਂ ਬੀਐਮਡਬਲਯੁ ਅਤੇ ਸਕੋਰਵੀਓ ਵਿੱਚ ਸਵਾਰ ਹੋ ਕੇ ਇਲਾਕੇ ਵਿੱਚ ਸ਼ਰਾਬ ਲੈ ਕੇ ਘੁੰਮ ਰਹੇ ਸਨ ਅਤੇ ਜਿਨਾਂ ਨੂੰ ਪੁਲਿਸ ਪਾਰਟੀ ਵੱਲੋਂ ਨਾਕਾ ਲਗਾ ਕੇ ਕਾਬੂ ਕੀਤਾ ਗਿਆ ਅਤੇ ਜਦੋਂ ਇਹਨਾਂ ਦੀਆਂ ਗੱਡੀਆਂ ਦੀ ਤਲਾਸ਼ੀ ਲਿੱਤੀ ਗਈ ਤਾਂ ਇਹਨਾਂ ਕੋਲੋਂ 120 ਬੋਤਲਾਂ ਮਾਰਕਾ ਰੋਇਲ ਸਟੈਗ, 84 ਬੋਤਲਾਂ ਮਾਰਕਾ ਪੰਜਾਬ ਖਾਲਸ ਦੇਸੀ, 120 ਬੋਤਲਾਂ ਮਾਰਕਾ ਪੰਜਾਬ ਹੀਰ ਸੋਫੀ, 156 ਬੋਤਲਾਂ ਮਾਰਕਾ ਪੰਜਾਬ ਰਾਣੋ ਦੇਸੀ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨਸ਼ਾ ਤਸਕਰਾਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਕਤ ਨਸ਼ਾ ਤਸਕਰਾਂ ਦੀਆਂ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਨੰਬਰ ਦੀਆਂ ਕਾਰਾਂ ਬੀਐਮਡਬਲਯੁ ਅਤੇ ਸਕੋਰਪੀਓ ਨੂੰ ਵੀ ਜਬਤ ਕਰ ਲਿੱਤਾ ਗਿਆ ਹੈ।