6 ਨਵੰਬਰ ਨੂੰ ਧੂਮ ਧਾਮ ਨਾਲ ਮਨਾਇਆ ਜਾਏਗਾ ਦੀਪਉਤਸਵ
ਤਿਆਰੀਆਂ ਹੋਈਆਂ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 19 ਅਕਤੂਬਰ

ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਛੇ ਨਵੰਬਰ ਨੂੰ ਹਨੂਮਾਨ ਚੌਂਕ ਵਿਖੇ ਸ਼ਾਮ 6 ਵਜੇ ਤੋਂ ਦੀਪ ਉਤਸਵ ਮਨਾਇਆ ਜਾਏਗਾ। ਰੋਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਸਬੰਧਤ ਦੀਪ ਉਤਸਵ ਤੇ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਹਜ਼ਾਰਾਂ ਦੀਵਿਆਂ ਨਾਲ ਜਗ ਮੰਗਾਇਆ ਜਾਏਗਾ ।
ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧ ਵਿੱਚ ਇੱਕ ਬੈਠਕ ਸਥਾਨਕ ਮੰਦਰ ਵਿਖੇ ਕੀਤੀ ਗਈ ਜਿਸ ਵਿੱਚ ਮੰਚ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਤੇ ਉਹਨਾਂ ਨੂੰ ਉਹਨਾਂ ਦੀਆਂ ਇਸ ਸਬੰਧ ਵਿੱਚ ਡਿਊਟੀਆਂ ਵੰਡੀਆਂ ਗਈਆਂ । ਗੰਡੋਤਰਾ ਨੇ ਦੱਸਿਆ ਕਿ ਦੀਪਉਤਸਵ ਦੇ ਨਾਲ ਨਾਲ ਇੱਕ ਸਨਮਾਨ ਸਮਾਗਮ ਵੀ ਕਰਵਾਇਆ ਜਾਏਗਾ ਜਿਸ ਵਿੱਚ ਸ਼ਹਿਰ ਵਿੱਚ ਕੁਝ ਵੱਖ ਕਰਕੇ ਦਿਖਾਉਣ ਵਾਲੀਆਂ ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਜਾਏਗਾ। ਸ਼ਹਿਰ ਨਿਵਾਸੀਆਂ ਨੂੰ ਇਸ ਦੀਪ ਉਤਸਵ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ।
ਬੈਠਕ ਵਿੱਚ ਅੰਮ੍ਰਿਤਤੇਸ਼ ਕੁਮਾਰ, ਰਜੇਸ਼ ਸਲੋਤਰਾ ,ਵਿਕਾਸ ਮਹਾਜਨ, ਅਸ਼ਵਨੀ ਮਹਾਜਨ ਸਲਿੰਦਰ ਭਾਸਕਰ, ਵਿਕਾਸ ਸ਼ਿੰਗਾਰੀ, ਰਿੰਕੂ ਮਹਾਜਨ, ਅਸ਼ੋਕ ਮਹਾਜਨ ,ਅਮਿਤ ਭੰਡਾਰੀ, ਰਕੇਸ਼ ਕੁਮਾਰ ,ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ ,ਵਿਕਾਸ ਮਹਾਜਨ, ਨਿਖਿਲ ਮਹਾਜਨ, ਅਨਮੋਲ ਸ਼ਰਮਾ, ਭਰਤ ਗਾਬਾ, ਮਮਤਾ, ਗੋਇਲ ਵੀ ਹਾਜਰ ਸਨ
- Download Babushahi App
-
-