ਸੁਲਤਾਨਪੁਰ ਲੋਧੀ ’ਚ ਟ੍ਰੈਫਿਕ ਵਿਵਸਥਾ ਬੇਲਗਾਮ, ਵੇਈਂ ਦੇ ਪੁਲ ’ਤੇ ਹੀ ਲੋਡਿੰਗ-ਅਨਲੋਡਿੰਗ!
ਤਲਵੰਡੀ ਚੌਂਕ ’ਚ ਹਾਦਸੇ ਨੂੰ ਸੱਦਾ, ਪੁਲ ’ਤੇ ਖੜ੍ਹੇ ਵਾਹਨਾਂ ਕਾਰਨ ਟ੍ਰੈਫਿਕ ਜਾਮ—ਪੁਲਿਸ ਦੀ ਗੈਰ-ਮੌਜੂਦਗੀ ’ਤੇ ਸਵਾਲ
ਸੁਲਤਾਨਪੁਰ ਲੋਧੀ:16 ਅਕਤੂਬਰ 2026 ( ਬਲਵਿੰਦਰ ਸਿੰਘ ਧਾਲੀਵਾਲ) ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਤਲਵੰਡੀ ਚੌਂਕ ਨੇੜੇ ਵੇਈਂ ਦੇ ਪੁਲ ’ਤੇ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੈ। ਪੁਲ ’ਤੇ ਹੀ ਵਾਹਨ ਖੜ੍ਹੇ ਕਰਕੇ ਮਾਲ ਦੀ ਲੋਡਿੰਗ-ਅਨਲੋਡਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ।
ਹੈਰਾਨੀ ਦੀ ਗੱਲ ਹੈ ਕਿ ਅਜਿਹੇ ਭੀੜ-ਭੜੱਕੇ ਵਾਲੇ ਸਥਾਨ ’ਤੇ ਨਾ ਕੋਈ ਟ੍ਰੈਫਿਕ ਮੁਲਾਜ਼ਮ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਪੁਲਿਸ ਦਾ ਕੋਈ ਨਾਕਾ ਨਜ਼ਰ ਆਉਂਦਾ ਹੈ। ਪੁਲ ’ਤੇ ਵਾਹਨ ਖੜ੍ਹੇ ਕਰਕੇ ਮਾਲ ਚੜ੍ਹਾਉਣ ਅਤੇ ਉਤਾਰਨ ਕਾਰਨ ਜਿੱਥੇ ਟ੍ਰੈਫਿਕ ਜਾਮ ਦੀ ਸਥਿਤੀ ਬਣਦੀ ਹੈ, ਉੱਥੇ ਰਾਹਗੀਰਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਰਹੀ ਹੈ।
ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ? ਆਖ਼ਰਕਾਰ, ਰੁਝੇਵੇਂ ਵਾਲੇ ਚੌਂਕ ਅਤੇ ਪੁਲ ’ਤੇ ਲੋਡਿੰਗ-ਅਨਲੋਡਿੰਗ ਰੋਕਣ ਲਈ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਲੋਕਾਂ ਦੀ ਮੰਗ ਹੈ ਕਿ ਪੁਲ ’ਤੇ ਲੋਡਿੰਗ-ਅਨਲੋਡਿੰਗ ’ਤੇ ਰੋਕ ਲਗਾ ਕੇ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਈ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਥਾਣਾ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫੋਨ ਨਹੀਂ ਲੱਗਿਆ
- Download Babushahi App
-
-