ਸੀਨੀਅਰ ਪੱਤਰਕਾਰ ਸਰਦੂਲ ਅਬਰਾਵਾਂ ਨੂੰ ਸਦਮਾ,ਪਿਤਾ ਸ:ਉਜਾਗਰ ਸਿੰਘ ਦਾ ਦੇਹਾਂਤ
ਗੁਰਦਵਾਰਾਂ ਅਕਾਲ ਆਸ਼ਰਮ 'ਚ ਅੰਤਿਮ ਅਰਦਾਸ 18 ਨੂੰ
ਅਸ਼ੋਕ ਵਰਮਾ
ਚੰਡੀਗੜ੍ਹ, 17 ਅਕਤੂਬਰ 2026 : ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਸਰਦੂਲ ਸਿੰਘ ਅਬਰਾਵਾਂ ਨੂੰ ਸਦਮਾ ਪੁੱਜਾ ਹੈ ਕਿਉਕਿ ਪਿਤਾ ਸ ਉਜਾਗਰ ਸਿੰਘ ( ਸੇਵਾ ਨਿਵਿਰਤ ਐਸ ਡੀ ੳ ) ਦਾ ਪਿਛਲੇ ਦਿਨੀਂ ਮੁਹਾਲੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਹਿਲਾਂ ਪੋਸਟ ਐੰਡ ਟੈਲੀਫੋਨ ਬਾਅਦ ਵਿਚ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਹੁਣ ਬੀ ਐਸ ਐਨ ਐਲ ਵਿੱਚ ਸਨ ਅਤੇ 31 ਜਨਵਰੀ 1993 ਵਿੱਚ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਸਨ। ਜਿਕਰਯੋਗ ਹੈ ਕਿ ਸ ਉਜਾਗਰ ਸਿੰਘ ਆਪਣੇ ਸਮੇਂ ਦੇ ਪਰੀ ਇੰਜਨੀਅਰਿੰਗ ਅਤੇ ਟੈਲੀਕਮਿਊਨੀਕੇਸ਼ਨ ਦੀ ਡਿਗਰੀ ਪ੍ਰਾਪਤ ਸਨ । ਉਹ ਆਪਣੇ ਪਿਛੇ ਵੱਡਾ ਪਰਿਵਾਰ ਪੁੱਤਰ ਸਵਰਗੀ ਗੁਰਮੇਲ ਸਿੰਘ ਤੇ ਸਰਦੂਲ ਸਿੰਘ ਅਬਰਾਵਾਂ ਤੋਂ ਇਲਾਵਾ ਪੋਤਰੇ ਅੰਕੁਰ ਸੈਣੀ ਆਸਟ੍ਰੇਲੀਆ; ਇੰਜ ਅਮਨਪ੍ਰੀਤਕ ਸਿੰਘ ਤੇ ਗਾਇਕ-ਅਦਾਕਾਰ ਸਰਬੰਸ ਪ੍ਰਤੀਕ ਸਿੰਘ ਤੇ ਪੋਤਰੀ ਤਾਨੀਆ ਅਤੇ ਧੀਆਂ ਤਰਲੋਚਨ ਕੌਰ ਤੇ ਕੁਲਵਿੰਦਰ ਕੌਰ ਚਰਨੀ ਛੱਡ ਗਏ ਹਨ। ਸ ਉਜਾਗਰ ਸਿੰਘ ਦੇ ਦੋ ਗਜਟਿਡ ਅਧਿਕਾਰੀ ਡੀ ਜੀ ਐਮ ਸ ਕਿਰਪਾਲ ਸਿੰਘ ਬੀ ਐਚ ਐਲ ਭੂਪਾਲ ਤੇ ਨਿੱਜੀ ਸਕੱਤਰ ਨਾਜਰ ਸਿੰਘ ਮਾਰਕਫੈੱਡ ਪੰਜਾਬ ਸਨ ਅਤੇ ਪਿਤਾ ਸ ਰਾਜਾ ਸਿੰਘ ਵੀ ਆਪਣੇ ਵੇਲੇ ਦੇ ਪੜੇ ਲਿਖੇ ਵਿਅਕਤੀ ਸਨ। ਅੰਤਿਮ ਅਰਦਾਸ ਗੁਰਦਵਾਰਾ ਅਕਾਲ ਆਸ਼ਰਮ ਸੋਹਾਣਾ (ਸਾਹਮਣੇ ਸੋਹਾਣਾ ਹਸਪਤਾਲ) 18 ਅਕਤੂਬਰ ਨੂੰ ਦੁਪਹਿਰੇ 12 ਤੋੰ 1 ਵਜੇ ਹੋਵੇਗਾ
- Download Babushahi App
-
-