ਸਿਹਤ ਮੰਤਰੀ ਦੀ ਕੋਠੀ ਵੱਲ ਮੁਲਾਜ਼ਮ ਤੇ ਪੈਨਸ਼ਨਰ 7 ਜੁਲਾਈ ਨੂੰ ਕਰਨਗੇ ਮਾਰਚ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 05 ਜੁਲਾਈ 2026:- ਕੋਆਰਡੀਨੇਸ਼ਨ ਕਮੇਟੀ ਜਿਲਾ ਪਟਿਆਲਾ ਚ, ਸ਼ਾਮਲ ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੀ ਮੀਟਿੰਗ ਪੈਨਸ਼ਨਰ ਭਵਨ ਪਟਿਆਲਾ ਵਿਖੇ ਹੋਈ, ਇਸ ਮੀਟਿੰਗ ਵਿੱਚ ਸਟੇਟ ਬਾਡੀ ਵੱਲੋਂ ਦਿੱਤੇ ਸੱਦੇ ਤਹਿਤ ਪਟਿਆਲਾ ਵਿਖੇ ਸਿਹਤ ਮੰਤਰੀ ਨੂੰ ਚਿਤਾਵਨੀ ਪੱਤਰ ਦੇਣ ਲਈ ਮਿਤੀ 07.07.2026 ਨੂੰ ਸਵੇਰੇ 9 ਵਜੇ ਭਾਖੜਾ ਮੇਨ ਲਾਈਨ ਸਰਕਲ ਸਾਹਮਣੇ ਹਨੂੰਮਾਨ ਮੰਦਿਰ ਜੇਲ ਰੋਡ ਪਟਿਆਲਾ ਵਿਖੇ ਇਕੱਠੇ ਹੋ ਕੇ ਸਹੀ 10 ਵਜੇ ਡਾਕਟਰ ਬਲਬੀਰ ਸਿੰਘ ਕੈਬਿਨੇਟ ਮਨਿਸਟਰ ਨੂੰ ਚਿਤਾਵਨੀ ਪੱਤਰ ਦੇਣ ਜਾਣਾ ਹੈ, ਸਾਰੇ ਆਗੂਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀਆਂ ਸਮੇਤ ਸਮੇਂ ਸਿਰ ਹਾਜ਼ਿਰ ਹੋਣਾ ਯਕੀਨੀ ਬਣਾਇਆ ਜਾਵੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜਿੱਥੇ ਸਰਕਾਰ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੇ ਕਮਿਸ਼ਨ ਦਾ ਬਕਾਇਆ ਰਿਲੀਜ਼ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਕੀਮ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਰਨ ਤੇ ਪੈਨਸ਼ਨਾਂ ਤੇ 2.59 ਦਾ ਫਾਰਮੂਲਾ ਲਾਗੂ ਕਰਨ ਤੋਂ ਭੱਜ ਰਹੀ ਹੈ ਉੱਥੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਡੀ.ਏ. ਜੋ ਮੁਲਾਜ਼ਮ ਨੇ ਤੇ ਪੈਨਸ਼ਨਰਾਂ ਦੀ ਤਨਖਾਹ ਨੂੰ ਮਹਿਗਾਈ ਦੇ ਨਾਲ ਮੈਚਵੀ ਰੱਖਦਾ ਹੈ ਉਸਤੋਂ ਵੀ ਸਰਕਾਰ ਇਕੱਲੀ ਭੱਜ ਹੀ ਨਹੀਂ ਰਹੀ ਇਸ ਤੋਂ ਵੀ ਚਾਰ ਕਦਮ ਅੱਗੇ ਜਾ ਕੇ ਕੋਰਟਾਂ ਦਾ ਸਹਾਰਾ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾ ਦੇ ਸਬਰ ਨੂੰ ਪੂਰੀ ਤਰ੍ਹਾਂ ਪਰਖਿਆ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਹ ਤੇ ਬੇਚੈਨੀ ਪਾਈ ਜਾ ਰਹੀ ਹੈ ਜਿਸ ਦਾ ਪ੍ਰਗਟਾਵਾ ਜਿੱਥੇ ਉਹ ਵੱਖ-ਵੱਖ ਜ਼ਿਲਿਆਂ ਵਿੱਚ ਮੰਤਰੀਆਂ ਤੇ ਐਮ.ਐਲ.ਏ. ਨੂੰ ਚਿਤਾਵਨੀ ਪੱਤਰ ਦੇ ਕੇ ਕਰਨਗੇ ਉੱਥੇ 17 ਜੁਲਾਈ ਨੂੰ ਵਹੀਰਾਂ ਘੱਤਕੇ ਚੰਡੀਗੜ੍ਹ ਵੱਲ ਵਧਣਗੇ ਅੱਜ ਦੀ ਮੀਟਿੰਗ ਵਿੱਚ ਦਰਸ਼ਨ ਬੇਲੂ ਮਾਜਰਾ,ਗੁਰਦੀਪ ਸਿੰਘ ਵਾਲੀਆ ਬਚਿੱਤਰ ਸਿੰਘ ਖੁਸਵਿੰਦਰ ਕਪਿਲਾ, ਰਾਮ ਚੰਦ ਧਾਮੋ ਮਾਜਰਾ, ਲਖਬੀਰ ਸਿੰਘ, ਗੁਰਮੀਤ ਸਿੰਘ ਵਾਲੀਆ, ਭੁਪਿੰਦਰ ਕੁਮਾਰ ਕੱਕੜ, ਭਿੰਦਰ ਸਿੰਘ ਚਾਹਲ, ਅੰਗਰੇਜ ਸਿੰਘ, ਪ੍ਰਮੋਦ ਕੋਮਲ ਤੇ ਜਗਮੇਲ ਸਿੰਘ ਆਦਿ ਆਗੂ ਸ਼ਾਮਿਲ ਹੋਏ।
- Download Babushahi App
-
-