ਵਿਧਾਨ ਸਭਾ ਅੰਦਰ ਬੀਬੀ ਮਾਣੂਕੇ ਅਤੇ ਸੁਖਪਾਲ ਖਹਿਰਾ 'ਚ ਹੋਈ ਬਹਿਸ, ਇੱਕ ਦੂਜੇ 'ਤੇ ਲਗਾਏ ਵੱਡੇ ਦੋਸ਼
ਬਾਂਦਰ ਵਾਂਗੂੰ ਟਪੂਸੀ ਮਾਰ ਕੇ ਕੰਧ ਤੇ ਬੈਠ ਗਿਆ ਸੀ- ਬੀਬੀ ਮਾਣੂਕੇ
ਦੀਪਕ ਜੈਨ, ਜਗਰਾਉਂ
ਵਿਧਾਨ ਸਭਾ ਵਿੱਚ ਅੱਜ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਜਗਰਾਉਂ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵਿੱਚ ਬੜੇ ਹੀ ਸ਼ੋਰ ਸ਼ਰਾਬੇ ਵਿੱਚ ਬਹਿਸਬਾਜ਼ੀ ਹੋਈ। ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਉੱਪਰ ਐਨਆਰਆਈ ਦੀ ਕੋਠੀ ਉੱਪਰ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ। ਜਿਸ ਤੇ ਬੀਬੀ ਨੇ ਕਿਹਾ ਕਿ ਉਹ ਤਾਂ ਉਸ ਕੋਠੀ ਵਿੱਚ ਕੁਝ ਸਮੇਂ ਲਈ ਕਿਰਾਏਦਾਰ ਬਣ ਕੇ ਗਈ ਸੀ ਅਤੇ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਇਹ ਕੋਠੀ ਨਜਾਇਜ਼ ਕਬਜ਼ੇ ਵਿੱਚ ਹੈ ਤਾਂ ਉਸਨੇ ਇਹ ਕੋਠੀ ਖਾਲੀ ਕਰ ਦਿੱਤੀ ਸੀ।
ਦੂਜੇ ਪਾਸੇ ਬੀਬੀ ਨੇ ਵੀ ਸੁਖਬਾਲ ਖਹਿਰਾ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਹ ਬਾਂਦਰ ਵਾਂਗ ਟਪੂਸੀ ਮਾਰ ਕੇ ਕੰਧ ਉੱਪਰ ਚੜ ਗਿਆ ਸੀ ਅਤੇ ਪਾਣੀ ਮੰਗ ਰਿਹਾ ਸੀ ਤਾਂ ਉਹ ਕੀ ਲੀਗਲ ਸੀ।
ਇਸ ਮਗਰੋਂ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਉੱਪਰ ਪਰਮਿੰਦਰ ਸਿੰਘ ਝੋਟੇ ਦੇ ਕਾਤਲ ਹੋਣ ਦਾ ਵੀ ਦੋਸ਼ ਲਗਾਇਆ। ਪੰਜਾਬ ਅੰਦਰ ਵਿਕ ਰਹੇ ਨਸ਼ਿਆਂ ਖਿਲਾਫ ਵੀ ਸਰਕਾਰ ਨੂੰ ਦੋਸ਼ੀ ਹੋਣ ਦੇ ਇਲਜ਼ਾਮ ਲਗਾਏ ਗਏ। ਇਸ ਮਗਰੋਂ ਕਾਂਗਰਸ ਦੇ ਸਾਥੀ ਵਿਧਾਇਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਸਾਰੇ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵੱਡੇ ਪੱਧਰ ਤੇ ਦੇਖੀ ਗਈ। ਹੁਣ ਬੀਬੀ ਨੇ ਵੀਡੀਓ ਵਿੱਚ ਇਹ ਵੀ ਕਿਹਾ ਹੈ ਕਿ ਉਹ ਸੁਖਪਾਲ ਖਹਿਰਾ ਉੱਪਰ ਮਾਣ ਹਾਨੀ ਦਾ ਮੁਕਦਮਾ ਕਰੇਗੀ।
- Download Babushahi App
-
-