ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇਬਾਜ਼ਾਂ ਦਾ ਪਹਿਲਾ ਨਿਸ਼ਾਨਾ ਸੀ ਅਦਾਕਾਰ ਆਮਿਰ ਖਾਨ
ਰੇਕੀ ਤੋਂ ਬਾਅਦ ਯੋਜਨਾ ਬਦਲ ਕੇ ਟਾਈਗਰ ਸ਼ਰਾਫ ਨੂੰ ਬਣਾਇਆ ਨਿਸ਼ਾਨਾ
ਮੁੰਬਈ, 26 ਅਕਤੂਬਰ, 2026: ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਗੱਡੀ 'ਤੇ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਇੱਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਹਰਿਆਣਾ ਤੋਂ ਮੁੰਬਈ ਭੇਜੇ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਦਾ ਸ਼ੁਰੂਆਤੀ ਅਤੇ ਮੁੱਖ ਨਿਸ਼ਾਨਾ ਦਰਅਸਲ ਫਿਲਮ ਸਟਾਰ ਆਮਿਰ ਖਾਨ ਸੀ।
ਜਾਂਚ ਏਜੰਸੀਆਂ ਅਨੁਸਾਰ, ਸ਼ੂਟਰਾਂ ਨੇ ਮੁੰਬਈ ਵਿੱਚ ਆਪਣੇ ਠਹਿਰਾਅ ਦੌਰਾਨ ਆਮਿਰ ਖਾਨ ਦੇ ਘਰ ਦੀ ਘੱਟੋ-ਘੱਟ ਤਿੰਨ ਵਾਰ ਰੇਕੀ ਕੀਤੀ ਸੀ। ਹਾਲਾਂਕਿ, ਨਿਗਰਾਨੀ ਦੌਰਾਨ ਸ਼ੂਟਰਾਂ ਨੇ ਦੇਖਿਆ ਕਿ ਆਮਿਰ ਖਾਨ ਜਾਂ ਤਾਂ ਜ਼ਿਆਦਾਤਰ ਆਪਣੇ ਫਿਲਮੀ ਸ਼ੂਟਿੰਗ ਸ਼ਡਿਊਲ ਕਾਰਨ ਸ਼ਹਿਰ ਤੋਂ ਬਾਹਰ ਰਹਿੰਦੇ ਹਨ ਜਾਂ ਫਿਰ ਕਈ-ਕਈ ਦਿਨ ਘਰ ਦੇ ਅੰਦਰ ਹੀ ਰਹਿੰਦੇ ਹਨ। ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋਣ ਕਾਰਨ ਹਮਲਾਵਰਾਂ ਨੇ ਆਖਰੀ ਸਮੇਂ ਆਪਣੀ ਯੋਜਨਾ ਬਦਲ ਲਈ।ਇਸ ਤੋਂ ਬਾਅਦ ਦੋਸ਼ੀਆਂ ਨੇ ਅਦਾਕਾਰ ਟਾਈਗਰ ਸ਼ਰਾਫ ਨੂੰ ਚੁਣਿਆ, ਜਿਨ੍ਹਾਂ ਦੀ ਸੁਰੱਖਿਆ ਘੱਟ ਸੀ ਅਤੇ ਉਹ ਅਕਸਰ ਐਤਵਾਰ ਵਾਲੇ ਦਿਨ ਜੁਹੂ ਦੇ ਮੈਦਾਨ ਵਿੱਚ ਫੁੱਟਬਾਲ ਖੇਡਣ ਆਉਂਦੇ ਸਨ। ਇਸੇ ਜਾਣਕਾਰੀ ਦੇ ਆਧਾਰ 'ਤੇ ਸ਼ੂਟਰਾਂ ਨੇ ਟਾਈਗਰ ਸ਼ਰਾਫ 'ਤੇ ਹਮਲਾ ਕੀਤਾ ਸੀ। ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਤਾਰਾਂ ਜੋੜਦਿਆਂ ਜਾਂਚ ਹੋਰ ਤੇਜ਼ ਕਰ ਦਿੱਤੀ ਹੈ ਅਤੇ ਬਾਲੀਵੁੱਡ ਹਸਤੀਆਂ ਦੀ ਸੁਰੱਖਿਆ ਦਾ ਨਵੇਂ ਸਿਰਿਓਂ ਜਾਇਜ਼ਾ ਲਿਆ ਜਾ ਰਿਹਾ ਹੈ।
- Download Babushahi App
-
-