UP ਦੀ ਰਾਜਧਾਨੀ ਵਿੱਚ ਟ੍ਰਿਪਲ ਮਰਡਰ ਤੋਂ ਸਪੱਸ਼ਟ, ਭਾਜਪਾ ਰਾਜ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ: ਸੰਜੇ ਸਿੰਘ
ਦਿੱਲੀ ਵਾਂਗ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਸ਼ਰੇਆਮ ਕਤਲ ਹੋ ਰਹੇ ਹਨ: ਸੰਜੇ ਸਿੰਘ
ਭਾਜਪਾ ਸ਼ਾਸਿਤ ਰਾਜਾਂ ਵਿੱਚ ਕਾਨੂੰਨ ਵਿਵਸਥਾ ਤਾਰ-ਤਾਰ ਹੈ, ਆਏ ਦਿਨ ਕਤਲ ਹੋ ਰਹੇ ਹਨ: ਸੰਜੇ ਸਿੰਘ
ਵਿਰੋਧੀ ਧਿਰ ਦੇ ਰਾਜਾਂ ਵਿੱਚ ਇੱਕ ਘਟਨਾ ਹੋਣ 'ਤੇ ਰੌਲਾ ਪਾਉਣ ਵਾਲੀ ਭਾਜਪਾ ਹੁਣ ਚੁੱਪ ਕਿਉਂ ਹੈ?: ਸੰਜੇ ਸਿੰਘ
ਨਵੀਂ ਦਿੱਲੀ, 26 ਅਕਤੂਬਰ 2026- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦਿਨ-ਦਿਹਾੜੇ ਤਿੰਨ ਲੋਕਾਂ ਦੇ ਬੇਰਹਿਮ ਕਤਲ ਨੇ ਭਾਜਪਾ ਸਰਕਾਰ ਦੀ ਢਹਿ-ਢੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਯੂਪੀ ਇੰਚਾਰਜ ਸੰਜੇ ਸਿੰਘ ਨੇ ਯੂਪੀ ਦੀ ਬਦਹਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਪੁੱਛਿਆ ਕਿ ਲਖਨਊ ਵਿੱਚ ਦਿਨ-ਦਿਹਾੜੇ ਟ੍ਰਿਪਲ ਮਰਡਰ ਹੋ ਗਿਆ, ਤੁਹਾਡੀ ਕਾਨੂੰਨ ਵਿਵਸਥਾ ਕਿੱਥੇ ਹੈ? ਦਿੱਲੀ ਵਾਂਗ ਹੀ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਸ਼ਰੇਆਮ ਕਤਲ ਹੋ ਰਹੇ ਹਨ। ਭਾਜਪਾ ਸ਼ਾਸਿਤ ਸਾਰੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਤਾਰ-ਤਾਰ ਹੈ ਅਤੇ ਆਏ ਦਿਨ ਕਤਲਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਨੇ ਭਾਜਪਾ ਤੋਂ ਪੁੱਛਿਆ ਕਿ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਇੱਕ ਘਟਨਾ ਹੋਣ 'ਤੇ ਰੌਲਾ ਪਾਉਣ ਵਾਲੀ ਭਾਜਪਾ ਲਖਨਊ ਦੀ ਘਟਨਾ 'ਤੇ ਚੁੱਪ ਕਿਉਂ ਹੈ?
ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਵਾਲੇ ਯੂਪੀ ਵਿੱਚ ਇੱਕ ਮਜ਼ਬੂਤ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਯੂਪੀ ਵਿੱਚ ਅਪਰਾਧੀ ਉਨ੍ਹਾਂ ਤੋਂ ਥਰ-ਥਰ ਕੰਬਦੇ ਹਨ। ਕਿਸੇ ਵੀ ਅਪਰਾਧੀ ਦੀ ਸਿਰ ਚੁੱਕ ਕੇ ਚੱਲਣ ਦੀ ਹਿੰਮਤ ਨਹੀਂ ਹੈ। ਪਰ ਇਸੇ ਰਾਜਧਾਨੀ ਲਖਨਊ ਦੇ ਅੰਦਰ ਸ਼ਿਵਾ ਸ਼ਰਮਾ ਦਾ ਮਾਮਲਾ ਵਾਪਰਿਆ ਅਤੇ ਹੁਣ ਤਿੰਨ ਲੋਕਾਂ ਦਾ ਕਤਲ ਹੋ ਗਿਆ। ਸ਼ਰਧਾ ਦੁਬੇ ਦਾ ਮਾਮਲਾ ਤਾਂ ਚੱਲ ਹੀ ਰਿਹਾ ਸੀ। ਲਖਨਊ ਦੇ ਸਆਦਤਗੰਜ ਇਲਾਕੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਰਾਤ ਤੋਂ ਥਾਣੇ ਵਿੱਚ ਮਾਮਲਾ ਚੱਲ ਰਿਹਾ ਸੀ ਅਤੇ ਇਸ ਵਿੱਚ ਸ਼ਿਵਾ ਤਿਵਾਰੀ, ਸੂਰਿਆੰਸ਼ ਤਿਵਾਰੀ ਅਤੇ ਸ਼ਿਵੇਂਦਰ ਤਿਵਾਰੀ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਭਾਜਪਾ ਦੀ ਕਾਨੂੰਨ ਵਿਵਸਥਾ ਕਿੱਥੇ ਹੈ?
ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਕਰਨ ਜਾ ਰਹੇ ਹਨ। ਗੌਰਵ ਭਾਟੀਆ ਦਿੱਲੀ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕਹਿੰਦੇ ਹਨ ਕਿ ਉਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਕਰਨਗੇ। ਉੱਥੇ ਕੋਈ ਇੱਕ ਘਟਨਾ ਵਾਪਰ ਜਾਂਦੀ ਹੈ, ਤਾਂ ਉਸ ਨੂੰ ਲੈ ਕੇ ਇਹ ਲੋਕ ਰੌਲਾ ਪਾਉਂਦੇ ਹਨ। ਪਰ ਇਹਨਾਂ ਦੀ ਨੱਕ ਹੇਠਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦਿਨ-ਦਿਹਾੜੇ ਤਿੰਨ-ਤਿੰਨ ਕਤਲ ਹੋ ਗਏ, ਇਸ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਇਹ ਕਿਹੜੀ ਕਾਨੂੰਨ ਵਿਵਸਥਾ ਹੈ? ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਇੱਕ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਤੀਜੀ ਕਤਲ ਦੀ ਘਟਨਾ ਵਾਪਰ ਰਹੀ ਹੈ, ਪਰ ਭਾਜਪਾ ਦੇ ਲੋਕਾਂ ਦਾ ਦਿਮਾਗ਼ ਸਿਰਫ਼ ਚੋਣਾਂ ਵਿੱਚ ਗੜਬੜੀ ਕਰਨ ਵਿੱਚ ਚੱਲਦਾ ਹੈ।
- Download Babushahi App
-
-