ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਦੀ ਪ੍ਰਧਾਨਗੀ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2026 :ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਨੇ ਕਵੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ ਦੀ ਪ੍ਰਧਾਨਗੀ ਹੇਠ
ਰੁਬਾਈਕਾਰ ਅਤੇ ਜਥੇਬੰਦਕ ਆਗੂ ਸੁਖਦਰਸ਼ਨ ਗਰਗ ਦੇ ਸਚਿੱਤਰ ਰੁਬਾਈ ਸੰਗ੍ਰਹਿ 'ਧਰਤ ਪਿਆਸੀ' 'ਤੇ ਇਥੋਂ ਦੇ ਟੀਚਰਜ਼ ਹੋਮ ਵਿਖੇ ਵਿਚਾਰ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ । ਪ੍ਰਿੰ. ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਪੁਸਤਕ ਦੇ ਲੇਖਕ ਸੁਖਦਰਸ਼ਨ ਗਰਗ, ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਅਲੋਚਕ ਗੁਰਦੇਵ ਖੋਖਰ, ਪ੍ਰਿੰ. ਸ਼ੁਭ ਪ੍ਰੇਮ ਬਰਾੜ, ਪ੍ਰੋ. ਤਰਸੇਮ ਨਰੂਲਾ, ਪ੍ਰੋ. ਜਸਕਰਨ ਜਸ, ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਹਾਜ਼ਰ ਸਨ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਸਵੰਤ ਜਫ਼ਰ ਨੇ ਕਿਹਾ ਕਿ ਕਿਸੇ ਵੀ ਸਾਹਿਤਿਕ ਕਿਰਤ ਦੀ ਸਮੀਖਿਆ ਕਰਦਿਆਂ ਉਸ ਦੇ ਨਕਾਰਾਤਮਿਕ ਪੱਖ ਨਾਲੋਂ ਸਕਾਰਾਤਮਿਕ ਪੱਖ ਨੂੰ ਜਿਆਦਾ ਉਭਾਰਨਾ ਚਾਹੀਦਾ ਹੈ। ਉਹਨਾਂ ਸੁਖਦਰਸ਼ਨ ਗਰਗ ਨੂੰ ਪ੍ਰਗਤੀਵਾਦੀ ਸ਼ਾਇਰ ਆਖਦਿਆਂ ਮੰਚ ਨੂੰ ਇੱਕ ਭਾਵਪੂਰਤ ਅਤੇ ਸਫ਼ਲ ਸਮਾਗਮ ਕਰਾਉਣ ਲਈ ਵਧਾਈ ਦਿੱਤੀ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਬਾਲ ਕਲਾਕਾਰ ਅਮਾਇਰਾ ਦਿਲਰਾਜ ਕੌਰ ਨੇ ਧਰਤ ਪਿਆਸੀ ਪੁਸਤਕ ਵਿੱਚੋਂ ਦੋ ਰੁਬਾਈਆਂ ਪੇਸ਼ ਕਰਕੇ ਵਿਸ਼ੇਸ਼ ਵਾਹ-ਵਾਹ ਖੱਟੀ। ਇਸ ਤੋੰ ਬਾਅਦ ਪ੍ਰੋ. ਤਰਸੇਮ ਨਰੂਲਾ ਅਤੇ ਪ੍ਰੋ. ਜਸਕਰਨ ਜਸ ਨੇ 'ਧਰਤ ਪਿਆਸੀ' ਪੁਸਤਕ ਸਬੰਧੀ ਪਰਚੇ ਪੜੵਦਿਆਂ ਜਿੱਥੇ ਪੁਸਤਕ ਦੇ ਸਰੋਕਾਰਾਂ ਦੀ ਪ੍ਰਸ਼ੰਸਾ ਕੀਤੀ ਉਥੇ ਰੁਬਾਈਆਂ ਦੇ ਕਲਾਤਮਕ ਪੱਖ ਵਿੱਚ ਰਹਿ ਗਈਆਂ ਕਮੀਆਂ ਨੂੰ ਸੁਧਾਰਨ ਦਾ ਜ਼ਿਕਰ ਵੀ ਕੀਤਾ। ਪੁਸਤਕ ਅਤੇ ਪਰਚਿਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਹਾਣੀਕਾਰ ਅਤਰਜੀਤ, ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ, ਪ੍ਰੋ. ਜਸਪਾਲ ਜੱਸੀ, ਅਮਰਜੀਤ ਪੇੰਟਰ ਅਤੇ ਹਰਭਜਨ ਸਿੰਘ ਸੇਲਬਰਾਹ ਨੇ ਜਿੱਥੇ ਦੋਹਾਂ ਪਰਚਿਆਂ ਨੂੰ ਸੰਤੁਲਤ ਅਤੇ ਸਾਰਥਿਕ ਦੱਸਿਆ, ਉੱਥੇ ਅਮਰਜੀਤ ਪੇੰਟਰ ਅਤੇ ਬਾਲ ਕਲਾਕਾਰ ਅਮਾਇਰਾ ਦਿਲਰਾਜ ਕੌਰ ਵੱਲੋਂ ਬਣਾਏ ਗਏ ਸੁੰਦਰ ਅਤੇ ਭਾਵਪੂਰਤ ਸਕੈੱਚਾਂ ਦੀ ਵੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅਲੋਚਕ ਗੁਰਦੇਵ ਖੋਖਰ ਨੇ ਪਰਚਿਆਂ ਦੀ ਪ੍ਰਸ਼ੰਸਾ ਕਰਦਿਆਂ ਪੁਸਤਕ ਲੇਖਕ ਨੂੰ ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਸਮੇਂ ਜ਼ਿਆਦਾ ਸਰਲ ਤੇ ਸਪਾਟ ਬਿਆਨੀ ਤੋਂ ਬਚਣ ਲਈ ਕਿਹਾ।
ਇਸ ਵਿਚਾਰ ਗੋਸ਼ਟੀ ਦੇ ਦੂਸਰੇ ਸੈਸ਼ਨ ਵਿੱਚ ਤਿੰਨ ਦਰਜਨ ਦੇ ਕਰੀਬ ਕਵੀਆਂ, ਜਿਨਾਂ ਵਿੱਚ ਡਾ. ਜਸਪਾਲਜੀਤ, ਮੀਤ ਬਠਿੰਡਾ, ਅਮਰਜੀਤ ਜੀਤ, ਅਮਨਦੀਪ ਕੌਰ ਮਾਨ, ਵੀਰਪਾਲ ਕੌਰ ਮਾਨ, ਗੁਰਪ੍ਰੀਤ ਕੌਰ ਪ੍ਰੀਤ, ਕੁਲਦੀਪ ਸਿੰਘ ਦੀਪ, ਸੁਖਮੰਦਰ ਭਾਗੀਵਾਂਦਰ , ਅੰਮ੍ਰਿਤ ਬੰਗੇ, ਰਣਵੀਰ ਰਾਣਾ, ਹਰਮੇਰ ਪ੍ਰੀਤ, ਸਿਕੰਦਰ ਮਾਨਵ, ਰਣਜੀਤ ਗੌਰਵ, ਦਮਜੀਤ ਦਰਸ਼ਨ, ਗੁਰਸੇਵਕ ਬੀੜ, ਬਲਵਿੰਦਰ ਭੁੱਲਰ, ਕੁਲਦੀਪ ਬੰਗੀ, ਦਿਲਜੀਤ ਬੰਗੀ, ਜਸਵਿੰਦਰ ਖੁੱਡੀਆਂ, ਰੂਪ ਚੰਦ ਸ਼ਰਮਾ, ਸੁਖ਼ਨੂਰ ਖ਼ਿਆਲੀ, ਭੋਲਾ ਸਿੰਘ ਸ਼ਮੀਰੀਆ, ਆਦਿ ਨੇ ਸਮਕਾਲੀ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਪੇਸ਼ ਕਰਦੀਆਂ ਤਿੱਖੀਆਂ ਅਤੇ ਭਾਵਪੂਰਤ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਪੇਸ਼ ਕੀਤੀਆਂ।
ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਅਜੋਕੇ ਚਿੰਤਾਜਨਕ ਹਾਲਾਤਾਂ ਨੂੰ ਦੇਖਦਿਆਂ ਕਵੀਆਂ ਨੂੰ ਆਪਣੀ ਕਲਮ ਨੂੰ ਹੋਰ ਪ੍ਰਚੰਡ ਕਰਨ ਦੀ ਅਪੀਲ ਕੀਤੀ।
ਸਮਾਗਮ ਦੇ ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਨਾਵਲਕਾਰ ਪ੍ਰਿੰ. ਜਗਦੇਵ ਸਿੰਘ ਜਠੌਲ ਅਤੇ ਦੂਸਰੇ ਸੈਸ਼ਨ, ਕਵੀ ਦਰਬਾਰ ਦਾ ਸੰਚਾਲਨ ਜਗਨ ਨਾਥ ਅਤੇ ਸ਼ਾਇਰ ਮੀਤ ਬਠਿੰਡਾ ਨੇ ਵੀ ਭਾਵਪੂਰਤ ਟਿੱਪਣੀਆਂ ਵੀ ਕੀਤੀਆਂ।ਇਸ ਮੌਕੇ ਵਿੱਚ ਨਵਾਂ ਜ਼ਮਾਨਾ ਅਖ਼ਬਾਰ ਦੇ ਸਮਾਚਾਰ ਸੰਪਾਦਕ ਰਹੇ ਚੰਦ ਫਤਿਹਪੁਰੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਤ ਵਿੱਚ ਸਿਹਤ ਲੇਖਕ ਡਾ. ਅਜੀਤਪਾਲ ਸਿੰਘ ਨੇ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨੈਸ਼ਨਲ ਅਵਾਰਡੀ ਪ੍ਰੋ, ਰਘਵੀਰ ਚੰਦ ਸ਼ਰਮਾ, ਵਾਰਤਕ ਲੇਖਕ ਜਸਕਰਨ ਸਿੰਘ ਸਿਵੀਆਂ, ਸ਼ਾਇਰ ਕੰਵਲਜੀਤ ਕੁਟੀ, ਨਵਦੀਪ ਰਾਏ, ਬਸੰਤ ਸਿੰਘ ਮਲੂਕਾ , ਅਧਿਆਪਕ ਆਗੂ ਦਰਸ਼ਨ ਮੌੜ ,ਸਿਕੰਦਰ ਸਿੰਘ ਧਾਲੀਵਾਲ, ਚਰਚਿਤ ਕਹਾਣੀਕਾਰ ਆਗਾਜ਼ਵੀਰ, ਲੇਖਕ ਰਮੇਸ਼ ਸੇਠੀ, ਪ੍ਰਿੰ. ਰਣਜੀਤ ਸਿੰਘ ਮਹਿਰਾਜ, ਗਿਆਨ ਸਿੰਘ ਮਛਾਣਾ ਆਦਿ ਹਾਜ਼ਰ ਸਨ।
- Download Babushahi App
-
-