ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਔਲਖ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ
ਡਾ. ਦਲਜੀਤ ਸਿੰਘ ਚੀਮਾ ਸਾਹਿਬ ਜਿਲ੍ਹਾ ਰੋਪੜ ਦੇ ਪਿਛਲੇ ਬਹੁਤ ਸਾਲਾਂ ਤੋਂ ਇੰਚਾਰਜ ਹਨ ਅਤੇ ਚਾਵਲਾ ਅਤੇ ਉਹਨਾਂ ਦੀ ਗੱਡੀ ਦਾ ਹਮੇਸ਼ਾ ਸਿੰਗਾਰ ਬਣੇ ਰਹੇ ( ਜਰਨੈਲ ਸਿੰਘ ਔਲਖ )
ਚੀਮਾ ਸਾਹਿਬ ਬਿਨਾਂ ਪੁੱਛੇ ਬਿਨਾਂ ਮਰਜੀ ਤੋਂ ਜ਼ਿਲ੍ਹਾ ਰੋਪੜ ਅਕਾਲੀ ਦਲ ਵਿੱਚ ਅਤੇ ਐਸ.ਜੀ.ਪੀ.ਸੀ ਵਿੱਚ ਵਿਸ਼ੇਸ਼ ਤੌਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਾ ਨਹੀਂ ਹਿਲਦਾ ਸੀ ( ਜਰਨੈਲ ਸਿੰਘ ਔਲਖ)
ਮਨਪ੍ਰੀਤ ਸਿੰਘ
ਰੂਪਨਗਰ -26 ਸਤੰਬਰ
ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਔਲਖ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਔਲਖ ਨੇ ਕਿਹਾ ਕਿ ਪਿਛਲੇ ਦਿਨਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਮੰਦਭਾਗੀ ਘਟਨਾ ਅਮਰਜੀਤ ਸਿੰਘ ਚਾਵਲਾ ਵਲੋਂ ਕੀਤੀ ਗਈ ਉਸ ਤੋਂ ਸਮੁੱਚਾ ਸਿੱਖ ਜਗਤ ਦੁਖਦ, ਪੀੜਾ ਅਤੇ ਚਿੰਤਾ ਵਿੱਚ ਹੈ। ਸਿੰਘ ਸਾਹਿਬ ਨੇ ਜ਼ਰੂਰ ਧਾਰਮਿਕ ਐਕਸ਼ਨ ਕੀਤਾ ਪਰ ਜੇ ਤੁਰੰਤ ਐਸ.ਜੀ.ਪੀ.ਸੀ ਦੇ ਪ੍ਰਧਾਨ ਵਲੋਂ ਕਰਨਾ ਬਣਦਾ ਸੀ ਉਹ ਐਕਸ਼ਨ ਨਹੀਂ ਹੋਇਆ। ਤਖਤ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ ਕੌਣ ਸੀ ਉਨ੍ਹਾਂ ਨੂੰ ਤੁਰੰਤ ਬਰਤਰਫ ਕਰਨਾ ਬਣਦਾ ਹੈ ।
ਇਸ ਮੌਕੇ ਉਹਨਾ ਕਿਹਾ ਕਿ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਤਖਤ ਸਾਹਿਬ ਤੇ ਬੈਠੇ ਕੁਝ ਲੋਕਾ ਨੇ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਸਤਿਕਾਰ ਦਾ ਖਿਆਲ ਵੀ ਨਹੀਂ ਰੱਖਿਆ। ਉਹ ਆਪਣੇ ਗੱਲ ਕਿਸੇ ਹੋਰ ਢੰਗ ਨਾਲ ਹੱਲ ਕਰ ਸਕਦੇ ਸੀ । ਜਿਸ ਨਾਲ ਸਿੱਖ ਕੌਮ ਨੂੰ ਠੇਸ ਨਾ ਪਹੁੰਚਦੀ ।
ਇਸਦੇ ਨਾਲ ਹੀ ਜਰਨੈਲ ਸਿੰਘ ਔਲਖ ਨੇ ਐਸ.ਜੀ.ਪੀ.ਸੀ ਦੇ ਪ੍ਰਧਾਨ ਨੂੰ ਨਿਰਪੱਖ ਜਾਂਚ ਕਮੇਟੀ ਜਿਸ ਵਿੱਚ ਕੇਵਲ ਇੱਕ ਪੱਖੀ ਹੀ ਮੈਂਬਰ ਨਾ ਹੋਣ ਸਗੋਂ ਸਭਧਿਰਾਂ ਦੇ ਮੈਂਬਰ ਹੋਣੇ ਚਾਹੀਦੇ ਹਨ। ਜੇਕਰ ਜਾਂਚ ਨਿਰਪੱਖ ਕਰਵਾਉਣੀ ਹੈ । ਨਹੀਂ ਤੇ ਕਿਸੇ ਤੇ ਐਸ.ਜੀ.ਪੀ.ਸੀ ਦੇ ਪ੍ਰਧਾਨ ਦਾ ਪ੍ਰੈਸ਼ਰ ਅਤੇ ਕਿਸੇ ਹੋਰ ਦਾ ਪ੍ਰੈਸ਼ਰ ਹੋਵੇਗਾ। ਨਿਰਪੱਖ ਜਾਂਚ ਲਈ ਸਰਾਵਾਂ ਦੇ ਇੰਚਾਰਜ ਨੂੰ ਤੁਰੰਤ ਸੇਵਾਵਾਂ ਤੋਂ ਬਰਤਵ ਕਰਨਾ ਚਾਹੀਦਾ ਹੈ ਤਾਂ ਕਿ ਮੁੜ ਕੋਈ ਆਪਣੀ ਸੇਵਾ/ਡਿਊਟੀ ਤੇ ਕੁਤਾਹੀ ਨਾ ਕਰ ਸਕੇ ।
ਇਸ ਮੌਕੇ ਉਹਨਾ ਕਿਹਾ ਕਿ ਇੱਕ ਔਰਤ ਨੂੰ ਸਪੈਸ਼ਲ ਪ੍ਰਬੰਧ ਕਰਕੇ 6-8 ਮਹੀਨੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿੱਚ ਰੱਖਣਾ । ਐਸ.ਜੀ.ਪੀ.ਸੀ ਦੇ ਸਾਰੇ ਅਧਿਕਾਰੀਆਂ ਵਿਸ਼ੇਸ਼ ਤੌਰ ਤੇ ਸਰਾ ਦੇ ਇੰਚਾਰਜ ਪ੍ਰਬੰਧਕ ਨੂੰ ਸਭ ਕੁਝ ਪਤਾ ਹੁੰਦਾ ਹੈ। ਇਨਕੁਆਰੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਸਰਾ ਇੰਚਾਰਜਾਂ ਨੂੰ ਬਰਤਰਫ ਕਰਨਾ ਚਾਹੀਦਾ ਹੈ। ਜਿਸ ਕਰਕੇ ਕੌਮ ਇੰਨੀ ਵੱਡੀ ਦੁਵਿਧਾ ਵਿਚੋਂ ਲੰਘ ਰਹੀ ਹੈ।
ਇਸ ਮੌਕੇ ਜਰਨੈਲ ਸਿੰਘ ਔਲਖ ਨੇ ਦੱਸਿਆ ਕਿ ਪਿਛਲੇ 13-14 ਸਾਲ ਤੋਂ ਅਮਰਜੀਤ ਸਿੰਘ ਚਾਵਲਾ ਕੋਲ ਕਈ ਕਮਰੇ ਗੈਰ ਕਾਨੂੰਨੀ ਤੌਰ ਤੇ ਕਬਜੇ ਵਿੱਚ ਸਨ । ਇਨ੍ਹਾਂ ਵਿਚੋਂ ਕਈ ਵਾਰ ਕਮਰਾ ਨੰ. 3 ਦਾ ਅਕਸਰ ਕਈ ਲੋਕਾਂ ਨੇ ਅਤੇ ਕਈ ਅਖਬਾਰਾਂ ਨੇ ਜਿਕਰ ਵੀ ਕੀਤਾ ਕਿ ਇਨ੍ਹਾਂ ਵਿੱਚ ਗੈਰ-ਸਮਾਜਿਕ ਕੰਮਾਂ ਦਾ ਅੱਡਾ ਹੈ । ਐਸ.ਜੀ.ਪੀ.ਸੀ ਦੇ ਅਧਿਕਾਰੀ ਅਤੇ ਅਕਾਲੀ ਲੀਡਰ ਸਿਰਫ ਮੂਕ-ਦਰਸ਼ਕ ਬਣ ਕੇ ਬੈਠੇ ਰਹੇ ।
ਇਸਦੇ ਨਾਲ ਹੀ ਜਰਨੈਲ ਸਿੰਘ ਔਲਖ ਨੇ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਸਾਹਿਬ ਜਿਲ੍ਹਾ ਰੋਪੜ ਦੇ ਪਿਛਲੇ ਬਹੁਤ ਸਾਲਾਂ ਤੋਂ ਇੰਚਾਰਜ ਹਨ ਅਤੇ ਚਾਵਲਾ ਅਤੇ ਉਹਨਾਂ ਦੀ ਗੱਡੀ ਦਾ ਹਮੇਸ਼ਾ ਸਿੰਗਾਰ ਬਣੇ ਰਹੇ । ਡਾ.ਦਲਜੀਤ ਸਿੰਘ ਚੀਮਾ ਨੂੰ ਸਭ ਕੁਝ ਚੰਗੀ ਤਰ੍ਹਾਂ ਪਤਾ ਸੀ । ਚੀਮਾ ਸਾਹਿਬ ਬਿਨਾਂ ਪੁੱਛੇ ਬਿਨਾਂ ਮਰਜੀ ਤੋਂ ਜ਼ਿਲ੍ਹਾ ਰੋਪੜ ਅਕਾਲੀ ਦਲ ਵਿੱਚ ਅਤੇ ਐਸ.ਜੀ.ਪੀ.ਸੀ ਵਿੱਚ ਵਿਸ਼ੇਸ਼ ਤੌਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਾ ਨਹੀਂ ਹਿਲਦਾ ਸੀ । ਫਿਰ ਹੁਣ ਤੱਕ ਚੀਮਾ ਸਾਹਿਬ ਦਾ ਆਪਣੇ ਸਾਥੀ ਸੰਗੀ ਦੇ ਬਾਰੇ ਇੱਕ ਵੀ ਸ਼ਬਦ ਨਾ ਕਹਿਣਾ । ਲੋਕੀਂ ਇਸ ਨੂੰ ਸ਼ੰਕਾਂ ਦੇ ਘੇਰੇ ਵਿੱਚ ਸਮਝਦੇ ਹਨ।
ਇਸ ਮੌਕੇ ਉਹਨਾ ਉਪਰੋਕਤ ਸਿੱਖ ਕੌਮ ਦੇ ਦਰਦ, ਚਿੰਤਾਂ ਤੇ ਪੀੜਾ ਨੂੰ ਸਮਝਦਾ ਹੋਇਆ ਕੰਮ ਦੀ ਚੜਦੀ ਕਲਾ ਲਈ ਅੱਜ ਦੇ ਸਮੇਂ ਵਿੱਚ ਜੋ ਕੌਮ ਚਾਹੁੰਦੀ ਹੈ । ਮੈਂ ਜਰਨੈਲ ਸਿੰਘ ਔਲਖ ਸਾਬਕਾ ਮੈਂਬਰ ਐਸ.ਜੀ.ਪੀ.ਸੀ ਆਂਨਦਪੁਰ ਸਾਹਿਬ, ਮੀਤ ਪ੍ਰਧਾਨ ਸ਼ੋਮਣੀ ਅਕਾਲੀ ਦਲ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।
ਇਸ ਮੌਕੇ ਜਰਨੈਲ ਸਿੰਘ ਔਲਖ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਜਿਲ੍ਹਾ ਰੋਪੜ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਕੁਝ ਬੋਲੋ ਅਤੇ ਕੁਝ ਅਜਿਹਾ ਕਰੋ ਕਿ ਸੱਚਾਈ ਸਾਹਮਣੇ ਜਰੂਰ ਆਵੇ । ਪਹਿਲਾਂ ਸੌਦਾ ਸਾਧ ਵਰਗੀਆਂ ਗੱਲਾਂ ਹੁਣ ਮਹੰਤਾਂ ਵਰਗੀਆਂ ਗੱਲਾਂ । ਪਿਛਲੇ 14 ਸਾਲ ਤੋਂ ਐਸ.ਜੀ.ਪੀ.ਸੀ ਇਲੈਕਸ਼ਨ ਨਾ ਹੋਣਾ । ਐਸ.ਜੀ.ਪੀ.ਸੀ ਮੈਂਬਰ ਆਪਣੇ ਆਪ ਨੂੰ ਮਹੰਤਾਂ ਵਰਗਾਂ ਰੂਪ ਸਮਝਦੇ ਹਨ। ਛੱਡੋ ਇਹਨਾਂ ਦਾ ਖਹਿੜਾ ਛੱਡੋ ਵਫਾਦਾਰੀਆਂ ਛੱਡੋ ਅਹੁਦੇਦਾਰੀਆ ਕੌਮ ਨੂੰ ਤੇ ਗੁਰੂ ਨੂੰ ਸਮਰਪਿਤ ਹੋ ਕੇ ਕੌਮ ਦੀ ਚੜਦੀ ਕਲਾ ਦੀ ਸੋਚੇ ।
- Download Babushahi App
-
-