ਚਿਤਕਾਰਾ ਯੂਨੀਵਰਸਿਟੀ ਮਾਮਲਾ: Meta ਨੇ ਇੰਡੀਆ 'ਚੋਂ ਕਥਿਤ ਵਿਵਾਦਿਤ ਵੀਡੀਓ ਹਟਾਈ
Babushahi Network
ਚੰਡੀਗੜ੍ਹ, 26 ਸਤੰਬਰ 2026- ਚਿਤਕਾਰਾ ਯੂਨੀਵਰਸਿਟੀ ਵਿੱਚ ਲੰਘੀ ਰਾਤ ਕੁੜੀਆਂ ਦੇ ਹੋਸਟਲ ਬਾਰੇ ਫ਼ੈਲੀ ਅਫ਼ਵਾਹ ਤੋਂ ਬਾਅਦ ਜਿੱਥੇ ਸਟੂਡੈਂਟਸ ਦੇ ਵੱਲੋਂ ਕਥਿਤ ਤੌਰ ਤੇ ਭੰਨਤੋੜ ਕੀਤੀ ਗਈ, ਉੱਥੇ ਹੀ ਕੁੱਝ ਸਟੂਡੈਂਟਸ ਨੇ ਪੁਲਿਸ ਉੱਤੇ ਵੀ ਹਮਲਾ ਕਰਕੇ ਗੱਡੀ ਨੂੰ ਭੰਨ੍ਹ ਦਿੱਤਾ। ਹਾਲਾਂਕਿ ਇਸ ਦੀਆਂ ਵੀਡੀਓ ਅਤੇ ਫ਼ੋਟੋਆਂ ਸ਼ੋਸ਼ਲ ਮੀਡੀਆ ਤੇ ਅੱਗ ਵਾਂਗ ਫ਼ੈਲ ਗਈਆਂ। ਤਕਰੀਬਨ ਹਰ ਮੀਡੀਆ ਅਦਾਰੇ ਨੇ ਉਕਤ ਵੀਡੀਓ ਨੂੰ ਆਪੋ ਆਪਣੇ ਪਲੇਟਫਾਰਮ ਉੱਤੇ ਪੋਸਟ ਕੀਤਾ। ਪਰ ਵੀਡੀਓ ਪੋਸਟ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਮੇਟਾ ਨੇ ਉਕਤ ਵੀਡੀਓ ਨੂੰ ਪੂਰੇ ਭਾਰਤ ਵਿੱਚ ਬੈਨ ਕਰ ਦਿੱਤਾ ਅਤੇ ਹਵਾਲਾ ਦਿੱਤਾ ਕਿ ਭਾਰਤ ਸਰਕਾਰ ਦੀਆਂ ਗਾਈਡਲਾਈਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।
- Download Babushahi App
-
-